For the best experience, open
https://m.punjabitribuneonline.com
on your mobile browser.
Advertisement

ਕੋਵਿਡ ਵੈਕਸੀਨ ਲਈ ਦੋ ਵਿਗਿਆਨੀਆਂ ਨੂੰ ਮੈਡੀਸਨ ਦਾ ਨੋਬੇਲ ਪੁਰਸਕਾਰ

06:46 AM Oct 03, 2023 IST
ਕੋਵਿਡ ਵੈਕਸੀਨ ਲਈ ਦੋ ਵਿਗਿਆਨੀਆਂ ਨੂੰ ਮੈਡੀਸਨ ਦਾ ਨੋਬੇਲ ਪੁਰਸਕਾਰ
ਕਾਟਾਲਨਿ ਕਾਰਿਕੋ, ਡਰਿਊ ਵੀਸਮੈਨ
Advertisement

ਸਟਾਕਹੋਮ: ਕੋਵਿਡ-19 ਖ਼ਿਲਾਫ਼ ਐੱਮਆਰਐੱਨਏ ਵੈਕਸੀਨ ਦੇ ਵਿਕਾਸ ਨਾਲ ਸਬੰਧਤ ਖੋਜਾਂ ਲਈ ਦੋ ਵਿਗਿਆਨੀਆਂ ਕਾਟਾਲਨਿ ਕਾਰਿਕੋ ਅਤੇ ਡਰਿਊ ਵੀਸਮੈਨ ਨੂੰ ਮੈਡੀਸਨ ਦੇ ਨੋਬੇਲ ਪੁਰਸਕਾਰ ਲਈ ਚੁਣਿਆ ਗਿਆ ਹੈ। ਕਾਰਿਕੋ ਹੰਗਰੀ ਸਥਿਤ ਸੇਗੇਨ ਯੂਨੀਵਰਸਿਟੀ ’ਚ ਪ੍ਰੋਫ਼ੈਸਰ ਹੈ ਅਤੇ ਉਹ ਪੈਨਸਿਲਵੇਨੀਆ ਯੂਨੀਵਰਸਿਟੀ ’ਚ ਵੀ ਪੜ੍ਹਾਉਂਦੀ ਹੈ। ਵੀਸਮੈਨ ਨੇ ਪੈਨਸਿਲਵੇਨੀਆ ਯੂਨੀਵਰਸਿਟੀ ’ਚ ਕਾਰਿਕੋ ਨਾਲ ਇਹ ਖੋਜ ਕੀਤੀ ਸੀ। ਨੋਬੇਲ ਅਸੈਂਬਲੀ ਦੇ ਸਕੱਤਰ ਥੌਮਸ ਪਰਲਮੈਨ ਨੇ ਕਿਹਾ,‘‘ਆਪਣੀ ਬੇਮਿਸਾਲ ਖੋਜ, ਜਿਸ ਨੇ ਐੱਮਆਰਐੱਨਏ ਅਤੇ ਸਾਡੀ ਇਮਿਊਨ ਪ੍ਰਣਾਲੀ ਦੇ ਸੰਪਰਕ ਨੂੰ ਲੈ ਕੇ ਸਮਝ ਨੂੰ ਮੌਲਿਕ ਰੂਪ ਨਾਲ ਬਦਲ ਦਿੱਤਾ ਹੈ, ਰਾਹੀਂ ਪੁਰਸਕਾਰ ਜੇਤੂਆਂ ਨੇ ਆਧੁਨਿਕ ਸਮੇਂ ’ਚ ਮਨੁੱਖੀ ਸਿਹਤ ਲਈ ਸਭ ਤੋਂ ਵੱਡੇ ਖ਼ਤਰਿਆਂ ’ਚੋਂ ਇਕ ਦੌਰਾਨ ਟੀਕੇ ਦੇ ਵਿਕਾਸ ’ਚ ਇਤਿਹਾਸਕ ਯੋਗਦਾਨ ਦਿੱਤਾ ਹੈ।’’ ਉਨ੍ਹਾਂ ਦੱਸਿਆ ਕਿ ਜਦੋਂ ਪੁਰਸਕਾਰ ਦੇ ਐਲਾਨ ਤੋਂ ਕੁਝ ਸਮਾਂ ਪਹਿਲਾਂ ਦੋਵੇਂ ਵਿਗਿਆਨੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਨੋਬੇਲ ਮਿਲਣ ਦੀ ਖ਼ਬਰ ਸੁਣ ਕੇ ਆਪਣੀ ਖੁਸ਼ੀ ਛਿਪਾ ਨਾ ਸਕੇ। ਪਿਛਲੇ ਸਾਲ ਮੈਡੀਸਨ ਦਾ ਨੋਬੇਲ ਪੁਰਸਕਾਰ ਸਵੀਡਨ ਦੇ ਵਿਗਿਆਨੀ ਸਵਾਂਤੇ ਪਾਬੋ ਨੂੰ ਮਨੁੱਖੀ ਵਿਕਾਸ ਦੀ ਉਨ੍ਹਾਂ ਖੋਜਾਂ ਲਈ ਪ੍ਰਦਾਨ ਕੀਤਾ ਗਿਆ ਸੀ ਜਨਿ੍ਹਾਂ ਨਿਐਂਡਰਥਲ ਡੀਐੱਨਏ ਦੇ ਰਹੱਸਾਂ ਨੂੰ ਉਜਾਗਰ ਕੀਤਾ ਸੀ। ਇਸ ਨਾਲ ਕੋਵਿਡ-19 ਪ੍ਰਤੀ ਸਾਡੀ ਸੰਵੇਦਨਸ਼ੀਲਤਾ ਸਮੇਤ ਇਮਿਊਨ ਪ੍ਰਣਾਲੀ ਨੂੰ ਲੈ ਕੇ ਅਹਿਮ ਜਾਣਕਾਰੀ ਮਿਲੀ ਸੀ। ਇਸ ਤੋਂ ਪਹਿਲਾਂ ਪਾਬੋ ਦੇ ਪਿਤਾ ਸੁਨ ਬਰਗਸਟਰੌਮ ਨੂੰ 1982 ’ਚ ਮੈਡੀਸਨ ਦਾ ਨੋਬੇਲ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ। -ਏਪੀ

Advertisement

Advertisement
Advertisement
Author Image

Advertisement