ਦੱਖਣੀ ਕੋਰੀਆ ਦੀ ਹਾਨ ਕਾਂਗ ਨੂੰ ਸਾਹਿਤ ਦਾ ਨੋਬੇਲ
06:46 AM Oct 11, 2024 IST
South Korean author Han Kang, the winner of the 2024 Nobel Prize in Literature, makes a speech in Gwangju, South Korea, in this photo taken in 2023. Yonhap via REUTERS THIS IMAGE HAS BEEN SUPPLIED BY A THIRD PARTY. NO RESALES. NO ARCHIVES. SOUTH KOREA OUT. NO COMMERCIAL OR EDITORIAL SALES IN SOUTH KOREA.
ਸਟਾਕਹੋਮ: ਨੋਬੇਲ ਕਮੇਟੀ ਨੇ ਦੱਖਣੀ ਕੋਰੀਆ ਦੀ ਲੇਖਕ ਹਾਨ ਕਾਂਗ ਨੂੰ ਸਾਹਿਤ ਦਾ ਨੋਬੇਲ ਦੇਣ ਦਾ ਫੈਸਲਾ ਕੀਤਾ ਹੈ। ਸਵੀਡਿਸ਼ ਅਕੈਡਮੀ ਦੀ ਨੋਬੇਲ ਕਮੇਟੀ ਦੇ ਸਥਾਈ ਸਕੱਤਰ ਮੈਟ ਮਾਲਮ ਨੇ ਕਾਂਗ ਦੇ ਨਾਮ ਦਾ ਐਲਾਨ ਕੀਤਾ। ਕਮੇਟੀ ਮੁਤਾਬਕ ਹਾਨ ਕਾਂਗ ਨੂੰ ‘ਡੂੰਘੇ ਵਾਰਤਕ ਕਾਵਿ’ ਲਈ ਇਹ ਸਨਮਾਨ ਦਿੱਤਾ ਜਾਵੇਗਾ, ਜਿਸ ਵਿਚ ਇਤਿਹਾਸਕ ਸਦਮਿਆਂ ਤੇ ਮਨੁੱਖੀ ਜੀਵਨ ਦੀ ਨਜ਼ਾਕਤ ਨੂੰ ਜ਼ਾਹਿਰ ਕੀਤਾ ਗਿਆ ਹੈ।’ ਹਾਨ (53) ਨੇ 2016 ਚ ਆਪਣੇ ਨਾਵਲ ‘ਦਿ ਵੈਜੀਟੇਰੀਅਨ’ ਲਈ ਇੰਟਰਨੈਸ਼ਨਲ ਬੁੱਕਰ ਪੁਰਸਕਾਰ ਜਿੱਤਿਆ ਸੀ। ਕਾਂਗ ਦਾ ਨਾਵਲ ‘ਹਿਊਮਨ ਐਕਟਸ’ 2018 ਦੇ ਬੁੱਕਰ ਪੁਰਸਕਾਰ ਲਈ ਫਾਈਨਲ ਕੀਤੇ ਨਾਵਲਾਂ ਵਿਚ ਸ਼ੁਮਾਰ ਸੀ। -ਪੀਟੀਆਈ
Advertisement
Advertisement