ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਰਥਸ਼ਾਸਤਰ ਦਾ ਨੋਬੇਲ ਇਨਾਮ ਚੰਗੇ ਅਦਾਰਿਆਂ ਤੇ ਖ਼ੁਸ਼ਹਾਲੀ ਦੇ ਨਾਮ

06:05 PM Oct 14, 2024 IST
ਤਿੰਨ ਅਰਥਸ਼ਾਸਤਰੀਆਂ ਦੀ ਇਕਨੌਮਿਕਸ ਦਾ ਨੋਬੇਲ ਇਨਾਮ ਦੇਣ ਲਈ ਚੋਣ ਕੀਤੇ ਜਾਣ ਦਾ ਸੋਮਵਾਰ ਨੂੰ ਸਵੀਡਨ ਦੇ ਸਟਾਕਹੋਮ ਵਿਚ ਐਲਾਨ ਕਰਦੀ ਹੋਈ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼। -ਫੋਟੋ: ਰਾਇਟਰਜ਼

ਸਟਾਕਹੋਮ, 14 ਅਕਤੂਬਰ
Nobel economics prize: ਅਰਥਸ਼ਾਸਤਰ ਦਾ ਨੋਬੇਲ ਇਨਾਮ ਸੋਮਵਾਰ ਨੂੰ ਤਿੰਨ ਅਰਥਸ਼ਾਸਤਰੀਆਂ ਦੀ ਉਸ ਖੋਜ ਨੂੰ ਦਿੱਤਾ ਗਿਆ ਹੈ, ਜਿਸ ਰਾਹੀਂ ਇਹ ਪਤਾ ਲੱਗਦਾ ਹੈ ਕਿ ਮਾੜੇ ਅਦਾਰੇ ਕਿਸ ਤਰ੍ਹਾਂ ਕਿਸੇ ਮੁਲਕ ਦੇ ਅਰਥਚਾਰੇ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਸਬੰਧੀ ਖੋਜ ਲਈ ਇਹ ਪੁਰਸਕਾਰ ਡੈਰਨ ਐਸਮੋਗਲੂ (Daron Acemoglu), ਸਿਮੌਨ ਜੌਹਨਸਨ (Simon Johnson) ਅਤੇ ਜੇਮਜ਼ ਏ ਰਾਬਿਨਸਨ (James A. Robinson) ਨਾਮੀ ਅਰਥਸ਼ਾਸਤੀਆਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਦੀ ਖੋਜ ਇਸ ਬਾਰੇ ਜਾਣਕਾਰੀ ਦਿੰਦੀ ਹੈ ਕਿ ਕਿਉਂ ਮਾੜੇ ਕਾਨੂੰਨ ਅਤੇ ਸ਼ੋਸ਼ਣਕਾਰੀ ਅਦਾਰੇ ਕਦੇ ਵੀ ਹੰਢਣਸਾਰ ਵਿਕਾਸ ਪੈਦਾ ਨਹੀਂ ਕਰ ਸਕਦੇ।
ਇਹ ਐਲਾਨ ਕਰਦਿਆਂ ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਸਟਾਕਹੋਮ ਵਿਚ ਕਿਹਾ ਕਿ ਇਨ੍ਹਾਂ ਤਿੰਨਾਂ ਅਰਥਸ਼ਾਸਤੀਆਂ ਨੇ ‘ਦਿਖਾਇਆ ਹੈ ਕਿ ਕਿਸੇ ਮੁਲਕ ਦੀ ਖ਼ੁਸ਼ਹਾਲੀ ਵਿਚ ਸਮਾਜਿਕ ਅਦਾਰੇ ਕਿਵੇਂ ਅਹਿਮ’ ਹੋ ਸਕਦੇ ਹਨ। ਇਨ੍ਹਾਂ ਵਿਚੋਂ ਐਸਮੋਗਲੂ ਤੇ ਜੌਹਨਸਨ ਅਮਰੀਕਾ ਦੇ ਮੈਸਾਚਿਊਸੈਟਸ ਇੰਸਟੀਚਿਊਟ ਆਫ਼ ਤਕਨਾਲੋਜੀ (Massachusetts Institute of Technology) ਵਿਚ ਜਦੋਂਕਿ ਰਾਬਿਨਸਨ ਅਮਰੀਕਾ ਦੀ ਹੀ ਸ਼ਿਕਾਗੋ ਯੂਨੀਵਰਸਿਟੀ (University of Chicago) ਵਿਚ ਕੰਮ ਕਰਦੇ ਹਨ।
ਅਰਥਸ਼ਾਸਤਰ ਵਿਚ ਇਨਾਮ ਦੇਣ ਵਾਲੇ ਕਮੇਟੀ ਦੇ ਮੁਖੀ ਜੈਕਬ ਸਵੈਨਸਨ (Jakob Svensson) ਨੇ ਇਹ ਐਲਾਨ ਕਰਦਿਆਂ ਕਿਹਾ, ‘‘ਮੁਲਕਾਂ ਦੀ ਆਮਦਨ ਵਿਚਕਾਰਲੇ ਭਾਰੀ ਫ਼ਰਕਾਂ ਨੂੰ ਘਟਾਉਣਾ ਸਾਡੇ ਸਮਿਆਂ ਦੀ ਇਕ ਸਭ ਤੋਂ ਵੱਡੀ ਚੁਣੌਤੀ ਹੈ। ਇਨਾਮ ਲਈ ਐਲਾਨੀਆਂ ਗਈਆਂ ਸ਼ਖ਼ਸੀਅਤਾਂ ਨੇ ਇਸ ਨੂੰ ਸਾਕਾਰ ਕਰਨ ਵਿਚ ਸਮਾਜੀ ਅਦਾਰਿਆਂ ਦੀ ਅਹਿਮੀਅਤ ਦਾ ਮੁਜ਼ਾਹਰਾ ਕੀਤਾ ਹੈ।’’ -ਪੀਟੀਆਈ

Advertisement

Advertisement