ਨੂਹ ਹਿੰਸਾ: ਸੀਪੀਆਈ ਵੱਲੋਂ ਸੂਬਾ ਸਰਕਾਰ ਅਸਫ਼ਲ ਕਰਾਰ
09:02 AM Aug 08, 2023 IST
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਰਾਣੀਆਂ ਸਥਿਤ ਸੀਪੀਆਈ ਦੇ ਦਫ਼ਤਰ ’ਚ ਇਲਾਕਾ ਕਮੇਟੀ ਦੀ ਮੀਟਿੰਗ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਆਗੂਆਂ ਨੇ ਕਿਹਾ ਕਿ ਨੂਹ ਦੀ ਫ਼ਿਰਕੂ ਹਿੰਸਾ ਰੋਕਣ ’ਚ ਸੂਬਾ ਸਰਕਾਰ ਫੇਲ੍ਹ ਸਾਬਤ ਹੋਈ ਹੈ। ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਬੀਤੇ ਦਿਨੀਂ ਨੂਹ, ਗੁਰੂਗ੍ਰਾਮ, ਫਰੀਦਾਬਾਦ, ਪਲਵਲ ਆਦਿ ’ਚ ਹੋਈ ਫ਼ਿਰਕੂ ਹਿੰਸਾ ਰੋਕਣ ’ਚ ਹਰਿਆਣਾ ਸਰਕਾਰ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਨੇ ਆਖਿਆ ਕਿ ਇਨ੍ਹਾਂ ਘਟਨਾਵਾਂ ਦੇ ਲਈ ਜਨ ਸੰਘ ਤੇ ਭਾਜਪਾ ਦੀਆਂ ਕਾਰਪੋਰੇਟ ਹਮਾਇਤੀ ਤੇ ਫੁੱਟ ਪਾਊ ਰਾਜਨੀਤੀ ਜ਼ਿੰਮੇਵਾਰ ਹੈ। ਕੇਂਦਰ ਤੇ ਸੂਬਿਆਂ ਦੀਆਂ ਚੋਣਾਂ ਦੇ ਮੱਦੇਨਜ਼ਰ ਸੰਪਰਦਾਇਕ ਤਾਕਤਾਂ ਫੁਟ ਪਾ ਕੇ ਵੋਟ ਬਟੋਰਨ ਲਈ ਸਾਜਿਸ਼ਾਂ ਘੜ ਰਹੀਆਂ ਹਨ।
Advertisement
Advertisement