For the best experience, open
https://m.punjabitribuneonline.com
on your mobile browser.
Advertisement

ਅਤਿਵਾਦੀਆਂ ਵੱਲੋਂ ਜਾਰੀ ਕੋਈ ਵੀ ਵੀਡੀਓ ਅੱਗੇ ਸਾਂਝੀ ਨਾ ਕੀਤੀ ਜਾਵੇ: ਜੰਮੂ-ਕਸ਼ਮੀਰ ਪੁਲੀਸ

05:33 PM Jul 22, 2024 IST
ਅਤਿਵਾਦੀਆਂ ਵੱਲੋਂ ਜਾਰੀ ਕੋਈ ਵੀ ਵੀਡੀਓ ਅੱਗੇ ਸਾਂਝੀ ਨਾ ਕੀਤੀ ਜਾਵੇ  ਜੰਮੂ ਕਸ਼ਮੀਰ ਪੁਲੀਸ
Advertisement

ਸ੍ਰੀਨਗਰ, 22 ਜੁਲਾਈ

Advertisement

ਜੰਮੂ ਕਸ਼ਮੀਰ ਪੁਲੀਸ ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਅਤਿਵਾਦੀਆਂ ਵੱਲੋਂ ਸੋਸ਼ਲ ਮੀਡੀਆ, ਵੈੱਬਸਾਈਟ ਤੇ ਜਾਰੀ ਕੋਈ ਵੀ ਵੀਡੀਓ ਨੂੰ ਅੱਗੇ ਸਾਂਝਾ ਨਾ ਕੀਤਾ ਜਾਵੇ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਜੈਸ਼ ਵੱਲੋਂ ਬੌਲੀਵੁੱਡ ਫ਼ਿਲਮ ‘ਫੈਂਟਮ’ ਅਤੇ ਅਦਾਕਾਰ ਸੈਫ਼ ਅਲੀ ਖਾਨ ਦੀ ਫੋਟੋ ਨਾਲ ਜਾਰੀ 5.55 ਮਿੰਟ ਦੇ ਇਕ ਵੀਡੀਓ ਨੂੰ ਦੁਸ਼ਮਣਾਂ ਵੱਲੋਂ ਸੋਮਵਾਰ ਦੁਪਿਹਰ 2 ਵਜੇ ਸਾਂਝਾ ਕੀਤਾ ਗਿਆ ਹੈ। ਪੁਲੀਸ ਪ੍ਰਸ਼ਾਸਨ ਨੇ ਇਸ ਵੀਡੀਓ ਨੂੰ ਅੱਗੇ ਨਾ ਸਾਂਝਾ ਕਰਨ ਅਤੇ ਇਸ ਦੀ ਸੂਚਨਾ ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਇਸਦੇ ਨਾਲ ਹੀ ਸਰਕਾਰੀ ਅਧਿਕਾਰੀਆਂ ਨੂੰ ਵੀਡੀਓ ਪ੍ਰਾਪਤ ਹੋਣ ‘ਤੇ ਆਪਣੇ ਸੁਪਰਵਾਈਜ਼ਰ ਨੂੰ ਸੂਚਨਾ ਦੇਣ ਲਈ ਕਿਹਾ ਗਿਆ ਹੈ। ਪੁਲੀਸ ਪ੍ਰਸ਼ਾਸਨ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਸਥਿਤੀ ਵਿਚ ਇਸ ਵੀਡੀਓ ਨੂੰ ਅੱਗੇ ਭੇਜਣ ਤੋਂ ਰੋਕਿਆ ਜਾਵੇ।- ਆਈਏਐੱਨਐੱਸ

Advertisement
Author Image

Puneet Sharma

View all posts

Advertisement
Advertisement
×