For the best experience, open
https://m.punjabitribuneonline.com
on your mobile browser.
Advertisement

ਕਾਲਜਾਂ ਵਿੱਚ ਕਿਸੇ ਇੱਕ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ

07:40 AM Sep 07, 2023 IST
ਕਾਲਜਾਂ ਵਿੱਚ ਕਿਸੇ ਇੱਕ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ-26 ਵਿੱਚ ਪ੍ਰਧਾਨ ਚੁਣਿਆ ਗਿਆ ਕੇਸੀਐੱਸਯੂ ਦਾ ਗਗਨਪ੍ਰੀਤ ਸਿੰਘ ਸਮਰਥਕਾਂ ਸਣੇ ਖੁਸ਼ੀ ਮਨਾਉਂਦਾ ਹੋਇਆ। -ਫੋਟੋਆਂ: ਰਵੀ ਕੁਮਾਰ
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 6 ਸਤੰਬਰ
ਚੰਡੀਗੜ੍ਹ ਦੇ ਕਾਲਜਾਂ ਵਿੱਚ ਅੱਜ ਹੋਈਆਂ ਵਿਦਿਆਰਥੀ ਚੋਣਾਂ ਵਿੱਚ ਕਿਸੇ ਇਕ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਵਿੱਚ ਕਾਲਜ ਦੀ ਪੁਰਾਣੀ ਵਿਦਿਆਰਥੀ ਜਥੇਬੰਦੀ ਖਾਲਸਾ ਕਾਲਜ ਸਟੂਡੈਂਟਸ ਯੂਨੀਅਨ (ਕੇਸੀਐੱਸਯੂ) ਦੀ ਝੰਡੀ ਰਹੀ। ਇਸ ਪਾਰਟੀ ਦੇ ਗਗਨਪ੍ਰੀਤ ਸਿੰਘ (1244 ਵੋਟਾਂ) ਨੇ ਸੀਐੱਸਐੱਫ ਦੇ ਜਤਿਨਦੀਪ ਸਿੰਘ (887 ਵੋਟਾਂ) ਨੂੰ ਹਰਾ ਕੇ ਪ੍ਰਧਾਨਗੀ ਦੀ ਚੋਣ ਜਿੱਤੀ ਜਦਕਿ ਇਸ ਪਾਰਟੀ ਦੇ ਅਰਸ਼ਦੀਪ ਸਿੰਘ (1191 ਵੋਟਾਂ) ਨੇ ਸ਼ੁਭਮ ਕੁਮਾਰ (878 ਵੋਟਾਂ) ਨੂੰ ਹਰਾ ਕੇ ਮੀਤ ਪ੍ਰਧਾਨਗੀ ਜਦਕਿ ਹਰਸ਼ ਬੱਬਰ (1071 ਵੋਟਾਂ) ਨੇ ਗੁਰਦੀਪ ਸਿੰਘ (948 ਵੋਟਾਂ) ਨੂੰ ਹਰਾ ਕੇ ਜਨਰਲ ਸਕੱਤਰ ਅਤੇ ਮੁਕੇਸ਼ ਕੁਮਾਰ (955 ਵੋਟਾਂ) ਨੇ ਅੰਸ਼ ਚਾਵਲਾ (885 ਵੋਟਾਂ) ਨੂੰ ਹਰਾ ਕੇ ਸੰਯੁਕਤ ਸਕੱਤਰ ਦੀ ਚੋਣ ਜਿੱਤੀ। ਇਸ ਕਾਲਜ ਵਿਚ 2455 ਵਿਦਿਆਰਥੀਆਂ ਨੇ 41.22 ਫੀਸਦੀ ਦੀ ਦਰ ਨਾਲ ਵੋਟਾਂ ਪਾਈਆਂ।

Advertisement

ਐੱਸਡੀ ਕਾਲਜ, ਸੈਕਟਰ-32 ਵਿੱਚ ਪ੍ਰਧਾਨ ਚੁਣਿਆ ਗਿਆ ਐੱਸਡੀਸੀਯੂ ਦਾ ਪਰਮਿੰਦਰ ਸਿੰਘ ਜਿੱਤ ਦੇ ਜਸ਼ਨ ਮਨਾਉਂਦਾ ਹੋਇਆ।

ਦੂਜੇ ਪਾਸੇ ਐਸੱਡੀ ਕਾਲਜ-32 ਵਿੱਚ ਵੀ ਸਾਰੇ ਨਤੀਜੇ ਐੱਸਡੀ ਕਾਲਜ ਯੂਨੀਅਨ ਦੇ ਹੱਕ ਵਿਚ ਆਏ। ਪ੍ਰਧਾਨਗੀ ਦੀ ਚੋਣ ਪਰਵਿੰਦਰ ਸਿੰਘ, ਮੀਤ ਪ੍ਰਧਾਨ ਦੀ ਸ਼ਕਸ਼ਮ ਭਟੇਜਾ, ਸਕੱਤਰ ਦੀ ਚੋਣ ਹਰਸ਼ ਚੌਹਾਨ ਤੇ ਜੁਆਇੰਟ ਸਕੱਤਰ ਦੀ ਉਰਵਿਜਾ ਬਾਲੀ ਨੇ ਜਿੱਤੀ। ਡੀਏਵੀ ਕਾਲਜ ਸੈਕਟਰ-10 ਵਿੱਚ ਸੋਈ ਤੇ ਏਬੀਵੀਪੀ ਦਾ ਸਾਂਝਾ ਉਮੀਦਵਾਰ ਜਸ਼ਨਪ੍ਰੀਤ ਸਿੰਘ ਪ੍ਰਧਾਨ, ਐੱਚਐਸਏ, ਹਿਮਸੂ ਤੇ ਐੱਚਪੀਐੱਸਯੂ ਦਾ ਸਾਂਝਾ ਉਮੀਦਵਾਰ ਕਾਰਤਿਕੇ ਬਿਸ਼ਟ ਮੀਤ ਪ੍ਰਧਾਨ, ਸੋਈ ਤੇ ਏਬੀਵੀਪੀ ਦੇ ਗੌਰਵ ਵਰਮਾ ਸਕੱਤਰ ਅਤੇ ਸੋਈ ਤੇ ਏਬੀਵੀਪੀ ਦਾ ਪ੍ਰਥਮ ਜੁਆਇੰਟ ਸਕੱਤਰ ਚੁਣਿਆ ਗਿਆ।

ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਲੜਕੀਆਂ, ਸੈਕਟਰ-11 ਦੀ ਨਵੀਂ ਚੁਣੀ ਪ੍ਰਧਾਨ ਪੂਜਾ ਆਪਣੇ ਸਮਰਥਕਾਂ ਨਾਲ ਜਸ਼ਨ ਮਨਾਉਂਦੀ ਹੋਈ।

ਸਰਕਾਰੀ ਕਾਲਜ ਸੈਕਟਰ-11 ਤੋਂ ਪੁਸੂ ਤੇ ਜੀਜੀਐੱਸਯੂ ਦੇ ਸਾਂਝੇ ਉਮੀਦਵਾਰ ਪ੍ਰਭਜੋਤ ਸਿੰਘ ਹਰੀਕਾ ਨੇ ਵਿਕਰਮ ਸ਼ਰਮਾ ਨੂੰ ਹਰਾ ਕੇ ਪ੍ਰਧਾਨਗੀ ਹਾਸਲ ਕੀਤੀ ਜਦਕਿ ਮੀਤ ਪ੍ਰਧਾਨ ਦੀ ਚੋਣ ਸੋਈ ਦੇ ਕਰਨਦੀਪ ਸਿੰਘ ਨੇ ਵਿਕਾਸ ਮੰਡਲ ਨੂੰ ਹਰਾ ਕੇ ਜਿੱਤੀ। ਇਸ ਕਾਲਜ ਵਿਚ ਸਕੱਤਰ ਐੱਚਪੀਐੱਸਯੂ ਦਾ ਇਸ਼ਾਨ ਬਲੌਰੀਆ ਤੇ ਸੰਯੁਕਤ ਸਕੱਤਰ ਸੋਈ ਦਾ ਹਰਸ਼ਪ੍ਰੀਤ ਚੁਣੇ ਗਏ। ਇਸ ਦੌਰਾਨ ਪੋਸਟ ਗ੍ਰੈਜੂਏਟ ਕਾਲਜ (ਲੜਕੀਆਂ) ਵਿੱਚ ਪੂਜਾ ਪ੍ਰਧਾਨ ਚੁਣੀ ਗਈ ਜਦਕਿ ਮੀਤ ਪ੍ਰਧਾਨ ਅੰਕਿਤਾ ਰਾਵਤ, ਜਨਰਲ ਸਕੱਤਰ ਜਸਲੀਨ ਕੌਰ ਤੇ ਸੰਯੁਕਤ ਸਕੱਤਰ ਪ੍ਰੇਰਣਾ ਚੁਣੀ ਗਈ।
ਸਰਕਾਰੀ ਪ੍ਰੋਸਟ ਗ੍ਰੈਜੂਏਟ ਕਾਲਜ ਸੈਕਟਰ-46 ਵਿੱਚ ਪ੍ਰਧਾਨਗੀ ਦੀ ਚੋਣ ਸੀਐੱਸਐੱਫ ਦੇ ਓਮ ਸ੍ਰੀਵਾਸਤਵ ਨੇ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਇਕਾਈ ਸੀਵਾਈਐੱਸਐੱਸ ਦੇ ਸ਼ੁਭਮ ਨੂੰ ਹਰਾ ਕੇ ਜਿੱਤੀ। ਮੀਤ ਪ੍ਰਧਾਨ ਦੀ ਚੋਣ ਲਈ ਲੱਕੀ ਨੇ ਇਕ ਵੋਟ ਦੇ ਫਰਕ ਨਾਲ ਪ੍ਰਿਆ ਨੂੰ ਹਰਾਇਆ ਜਦਕਿ ਸਕੱਤਰ ਦੀ ਚੋਣ ਰਜਤ ਸਿੰਘ ਤੇ ਸੰਯੁਕਤ ਸਕੱਤਰ ਦੀ ਚੋਣ ਰਮਨਜੋਤ ਕੌਰ ਨੇ ਜਿੱਤੀ।
ਐੱਮਸੀਐੱਮ ਕਾਲਜ ਵਿਚ 802 ਵਿਦਿਆਰਥਣਾਂ ਨੇ ਵੋਟਾਂ ਪਾਈਆਂ ਤੇ ਬੈਨਜ਼ੀਰਸਾਨਾ ਯੁਮਖਾਈਬਮ ਨੂੰ ਪ੍ਰਧਾਨ ਚੁਣਿਆ। ਪੋਸਟ ਗਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ-42 ਵਿੱਚ 1069 ਵਿਦਿਆਰਥਣਾਂ ਨੇ ਵੋਟਾਂ ਪਾਈਆਂ। ਇਸ ਕਾਲਜ ਦੀ ਪ੍ਰਧਾਨ ਨੇਹਾ, ਮੀਤ ਪ੍ਰਧਾਨ ਰੋਜ਼ੀ (ਬਿਨਾਂ ਚੋਣ ਤੋਂ), ਸਕੱਤਰ ਹਰਉਮੀਦ ਕੌਰ ਤੇ ਸੰਯੁਕਤ ਸਕੱਤਰ ਸਨੇਹਾ ਚੁਣੀ ਗਈ।

ਐੱਸਡੀ ਕਾਲਜ ਦੇ ਵਿਦਿਆਰਥੀ ਭਿੜੇ

ਚੋਣਾਂ ਵਾਲੇ ਦਿਨ ਅੱਜ ਐੱਸਡੀ ਕਾਲਜ ਸੈਕਟਰ-32 ਦੇ ਵਿਦਿਆਰਥੀਆਂ ਦੀ ਆਪਸ ਵਿੱਚ ਲੜਾਈ ਹੋ ਗਈ। ਇਸ ਦੌਰਾਨ ਇਕ ਧਿਰ ਵੱਲੋਂ ਦੂਜੀ ਧਿਰ ’ਤੇ ਜੀਪ ਚੜ੍ਹਾ ਦਿੱਤੀ ਗਈ। ਇਸ ਮਾਮਲੇ ਵਿੱਚ ਪੁਲੀਸ ਨੇ ਕੁਝ ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਸਡੀ ਕਾਲਜ ਵਿਚਲੇ ਐੱਨਐੱਸਯੂਆਈ ਦੇ ਵਿਦਿਆਰਥੀ ਲੰਘੀ ਰਾਤ 1.30 ਵਜੇ ਸੈਕਟਰ-9 ਵਿੱਚੋਂ ਖਾਣਾ ਖਾ ਕੇ ਆਪਣੇ ਸਾਥੀ ਨੂੰ ਸੈਕਟਰ-49 ਵਿਚ ਛੱਡਣ ਜਾ ਰਹੇ ਸਨ ਕਿ ਪਿੱਛੋਂ ਦੋ ਗੱਡੀਆਂ ਵਿੱਚ ਆਏ ਐੱਸਡੀਸੀਯੂ ਦੇ ਵਿਦਿਆਰਥੀਆਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਤੇ ਇਕ ਵਿਦਿਆਰਥੀ ’ਤੇ ਗੱਡੀ ਚੜ੍ਹਾ ਦਿੱਤੀ। ਜ਼ਖਮੀ ਵਿਦਿਆਰਥੀ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

Advertisement
Author Image

sukhwinder singh

View all posts

Advertisement
Advertisement
×