ਡੀਏਪੀ ਖਾਦ ਦੀ ਕੋਈ ਕਮੀ ਨਹੀਂ: ਰਾਣਾ
12:14 PM Nov 06, 2024 IST
Advertisement
ਪੰਚਕੂਲਾ (ਪੀਪੀ ਵਰਮਾ): ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਾਮ ਸਿੰਘ ਰਾਣਾ ਨੇ ਅੱਜ ਸੂਬੇ ਵਿੱਚ ਡੀਏਪੀ ਖਾਦ ਦੀ ਉਪਲੱਬਧਤਾ ਬਾਰੇ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸੂਬੇ ਵਿਚ ਡੀਏਪੀ ਦੀ ਕੋਈ ਘਾਟ ਨਹੀਂ ਹੈ। ਸ਼ਾਮ ਸਿੰਘ ਰਾਣਾ ਨੇ ਦੱਸਿਆ ਕਿ ਅਕਤੂਬਰ, 2023 ਦੇ ਰਬੀ ਸੀਜ਼ਨ ਵਿਚ ਡੀਏਪੀ ਦੀ ਕੁੱਲ ਖ਼ਪਤ 1,19,470 ਮੀਟ੍ਰਿਕ ਟਨ ਸੀ ਜਦੋਂਕਿ ਇਸ ਸਾਲ ਅਕਤੂਬਰ ਵਿਚ ਇਹ ਖਪਤ 1,14,000 ਮੀਟ੍ਰਿਕ ਟਨ ਦਰਜ ਕੀਤੀ ਗਈ ਹੈ। ਸੂਬੇ ਵਿਚ 24,000 ਮੀਟ੍ਰਿਕ ਟਨ ਡੀਏਪੀ ਦਾ ਸਟਾਕ ਉਪਲਬਧ ਹੈ ਅਤੇ ਰੋਜ਼ਾਨਾ ਕਿਸਾਨਾਂ ਲਈ ਡੀਏਪੀ ਦੀ ਸਪਲਾਈ ਯਕੀਨੀ ਕਰਨ ਤਹਿਤ ਇਕ ਯੋਜਨਾ ਤਿਆਰ ਕੀਤੀ ਗਈ ਹੈ।
Advertisement
Advertisement