For the best experience, open
https://m.punjabitribuneonline.com
on your mobile browser.
Advertisement

ਅਤਿਵਾਦੀਆਂ ਨੂੰ ਜਵਾਬ ਦੇਣ ਦਾ ਕੋਈ ਨਿਯਮ ਨਹੀਂ: ਜੈਸ਼ੰਕਰ

07:18 AM Apr 14, 2024 IST
ਅਤਿਵਾਦੀਆਂ ਨੂੰ ਜਵਾਬ ਦੇਣ ਦਾ ਕੋਈ ਨਿਯਮ ਨਹੀਂ  ਜੈਸ਼ੰਕਰ
ਪੁਸਤਕ ਰਿਲੀਜ਼ ਕਰਦੇ ਹੋਏ ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ। -ਫੋਟੋ: ਪੀਟੀਆਈ
Advertisement

ਪੁਣੇ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਸਰਹੱਦ ਪਾਰ ਤੋਂ ਹੋਣ ਵਾਲੇ ਕਿਸੇ ਵੀ ਅਤਿਵਾਦੀ ਕਾਰਵਾਈ ਦਾ ਜਵਾਬ ਦੇਣ ਲਈ ਵਚਨਬੱਧ ਹੈ। ਜੈਸ਼ੰਕਰ ਨੇ ਕਿਹਾ ਕਿ ਅਤਿਵਾਦੀ ਨੇਮਾਂ ਮੁਤਾਬਕ ਨਹੀਂ ਚਲਦੇ ਹਨ ਤਾਂ ਉਨ੍ਹਾਂ ਨੂੰ ਜਵਾਬ ਦੇਣ ਦਾ ਵੀ ਕੋਈ ਨਿਯਮ ਨਹੀਂ ਹੋ ਸਕਦਾ ਹੈ। ਉਨ੍ਹਾਂ 2008 ’ਚ 26/11 ਮੁੰਬਈ ਅਤਿਵਾਦੀ ਹਮਲਿਆਂ ਦਾ ਜਵਾਬ ਦੇਣ ਨੂੰ ਲੈ ਕੇ ਸਾਂਝੀ ਪ੍ਰਗਤੀਸ਼ੀਲ ਗੱਠਜੋੜ (ਯੂਪੀਏ) ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਰਕਾਰ ਦੇ ਪੱਧਰ ’ਤੇ ਚਰਚਾ ਮਗਰੋਂ ਉਸ ਸਮੇਂ ਕੁਝ ਵੀ ਸਾਰਥਕ ਨਤੀਜਾ ਨਹੀਂ ਨਿਕਲਿਆ ਕਿਉਂਕਿ ਇਹ ਮੰਨਿਆ ਗਿਆ ਕਿ ਪਾਕਿਸਤਾਨ ’ਤੇ ਹਮਲਾ ਕਰਨ ਦੀ ਕੀਮਤ ਉਸ ’ਤੇ ਹਮਲਾ ਨਾ ਕਰਨ ਨਾਲੋਂ ਵਧ ਹੋਵੇਗੀ। ਜੈਸ਼ੰਕਰ ਨੇ ਇਥੇ ਇਕ ਪ੍ਰੋਗਰਾਮ ਦੌਰਾਨ ਨੌਜਵਾਨਾਂ ਨਾਲ ਸੰਵਾਦ ਰਚਾਇਆ। ਉਨ੍ਹਾਂ ਪੁੱਛਿਆ ਕਿ ਜੇਕਰ ਹੁਣ ਅਜਿਹਾ ਹਮਲਾ ਹੁੰਦਾ ਹੈ ਅਤੇ ਉਸ ਦਾ ਜਵਾਬ ਨਹੀਂ ਦਿੱਤਾ ਜਾਂਦਾ ਹੈ ਤਾਂ ਉਸ ਮਗਰੋਂ ਹਮਲਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਜੈਸ਼ੰਕਰ ਨੇ ਕਿਹਾ ਕਿ 2014 ਤੋਂ ਬਾਅਦ ਭਾਰਤ ਦੀ ਵਿਦੇਸ਼ ਨੀਤੀ ’ਚ ਬਦਲਾਅ ਆਇਆ ਹੈ ਅਤੇ ਅਤਿਵਾਦ ਨਾਲ ਸਿੱਝਣ ਦਾ ਇਹੋ ਤਰੀਕਾ ਹੈ। ਇਹ ਪੁੱਛੇ ਜਾਣ ’ਤੇ ਕਿ ਅਜਿਹਾ ਕਿਹੜਾ ਮੁਲਕ ਹੈ ਜਿਸ ਨਾਲ ਭਾਰਤ ਨੂੰ ਸਬੰਧ ਬਣਾਈ ਰੱਖਣਾ ਮੁਸ਼ਕਲ ਜਾਪਦਾ ਹੈ ਤਾਂ ਉਨ੍ਹਾਂ ਕਿਹਾ-ਪਾਕਿਸਤਾਨ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਸ਼ੁਰੂ ਤੋਂ ਹੀ ਇਸ ਬਾਰੇ ਆਪਣਾ ਸਪੱਸ਼ਟ ਰੁਖ਼ ਰਖਦਾ ਕਿ ਪਾਕਿਸਤਾਨ ਅਤਿਵਾਦ ’ਚ ਸ਼ਾਮਲ ਹੈ, ਜਿਸ ਨੂੰ ਭਾਰਤ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕਰੇਗਾ ਤਾਂ ਦੇਸ਼ ਦੀ ਨੀਤੀ ਬਿਲਕੁਲ ਹੀ ਵੱਖਰੀ ਹੁੰਦੀ। -ਪੀਟੀਆਈ

Advertisement

ਜੈਸ਼ੰਕਰ ਦਾ ਬਿਆਨ ਚੀਨ ਨੂੰ ਕਲੀਨ ਚਿੱਟ ਦੇਣ ਦੇ ਬਰਾਬਰ: ਕਾਂਗਰਸ

ਨਵੀਂ ਦਿੱਲੀ: ਚੀਨੀ ਘੁਸਪੈਠ ਦੇ ਮੁੱਦੇ ’ਤੇ ਮੋਦੀ ਸਰਕਾਰ ਉਪਰ ਵਰ੍ਹਦਿਆਂ ਕਾਂਗਰਸ ਨੇ ਕਿਹਾ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦਾ ਚੀਨ ਬਾਰੇ ਦਿੱਤਾ ਬਿਆਨ ਉਸ ਨੂੰ ਕਲੀਨ ਚਿੱਟ ਦੇਣ ਦੇ ਬਰਾਬਰ ਹੈ। ਜੈਸ਼ੰਕਰ ਨੇ ਕਿਹਾ ਸੀ ਕਿ ਚੀਨ ਨੇ ਭਾਰਤ ਦੀ ਜ਼ਮੀਨ ’ਤੇ ਕੋਈ ਕਬਜ਼ਾ ਨਹੀਂ ਕੀਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਐਕਸ’ ’ਤੇ ਕਿਹਾ ਕਿ ਵਿਦੇਸ਼ ਮੰਤਰੀ ਦਾ ਬਿਆਨ ਗਲਵਾਨ ਝੜਪਾਂ ਮਗਰੋਂ ਮੋਦੀ ਵੱਲੋਂ ਚੀਨ ਨੂੰ ਦਿੱਤੀ ਗਈ ਕਲੀਨ ਚਿੱਟ ਦਾ ‘ਕਾਪੀ-ਪੇਸਟ’ ਹੈ। ਉਨ੍ਹਾਂ ਕਿਹਾ,‘‘ਲਾਲ ਅੱਖਾਂ ਉਪਰ 56 ਇੰਚ ਲੰਬੇ ਚੀਨੀ ਖੋਪੇ ਚਾੜ੍ਹ ਕੇ ਮੋਦੀ ਸਰਕਾਰ ਨੇ ਚੀਨ ਨੂੰ ਹਫ਼ਤੇ ’ਚ ਦੋ ਵਾਰ ਮੁਫ਼ਤੋ ਮੁਫ਼ਤੀ ਕਲੀਨ ਚਿੱਟ ਦੇ ਦਿੱਤੀ ਹੈ।’’ ਉਨ੍ਹਾਂ ਕਿਹਾ ਕਿ ਪਹਿਲਾਂ ਮੋਦੀ ਨੇ ਵਿਦੇਸ਼ੀ ਮੀਡੀਆ ਨੂੰ ਦਿੱਤੇ ਇੰਟਰਵਿਊ ’ਚ ਅਤੇ ਫਿਰ ਉਨ੍ਹਾਂ ਦੇ ਵਿਦੇਸ਼ ਮੰਤਰੀ ਨੇ ਚੀਨ ਨੂੰ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਸਵਾਲ ਕੀਤਾ ਕਿ ਦੋਵੇਂ ਮੁਲਕਾਂ ਵਿਚਕਾਰ ਹੋ ਰਹੀ ਗੱਲਬਾਤ ਕੀ ਚੀਨੀ ਵਸਤਾਂ ਲਈ ਭਾਰਤੀ ਬਾਜ਼ਾਰ ਖੋਲ੍ਹਣ ਬਾਰੇ ਹੋ ਰਹੀ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×