For the best experience, open
https://m.punjabitribuneonline.com
on your mobile browser.
Advertisement

ਕਿਸੇ ਸਿਆਸੀ ਪਾਰਟੀ ਨੇ ਬਹਾਵਲਪੁਰੀਆਂ ਦਾ ਭਲਾ ਨਹੀਂ ਕੀਤਾ: ਕਟਾਰੀਆ

09:00 AM Feb 28, 2024 IST
ਕਿਸੇ ਸਿਆਸੀ ਪਾਰਟੀ ਨੇ ਬਹਾਵਲਪੁਰੀਆਂ ਦਾ ਭਲਾ ਨਹੀਂ ਕੀਤਾ  ਕਟਾਰੀਆ
ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਬਹਾਵਲਪੁਰੀ ਸਮਾਜ ਦੇ ਆਗੂ। ਫੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 27 ਫਰਵਰੀ
ਇੱਥੋਂ ਦੇ ਐੱਸਡੀਕੇਐੱਸ ਭਵਨ ਵਿੱਚ ਭਾਰਤੀ ਬਹਾਵਲਪੁਰ ਮਹਾਸੰਘ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਜਿਸ ਦੀ ਅਗਵਾਈ ਰਾਸ਼ਟਰੀ ਪ੍ਰਧਾਨ ਗਿਆਨ ਚੰਦ ਕਟਾਰੀਆ ਨੇ ਕੀਤੀ। ਸ੍ਰੀ ਕਟਾਰੀਆ ਨੇ ਕਿਹਾ ਕਿ ਜੇਕਰ ਬਹਾਵਲਪੁਰ ਸਮਾਜ ਦੇ ਕਿਸੇ ਆਗੂ ਨੂੰ ਕਿਸੇ ਪਾਰਟੀ ਵੱਲੋਂ ਟਿਕਟ ਨਾ ਦਿੱਤੀ ਗਈ ਤਾਂ ਉਹ ਆਪਣਾ ਉਮੀਦਵਾਰ ਖੜ੍ਹਾ ਕਰਨਗੇ ਕਿਉਂਕਿ ਪਟਿਆਲਾ ਲੋਕ ਸਭਾ ਵਿੱਚ ਬਹਾਵਲਪੁਰ ਸਮਾਜ ਦੀ 3 ਲੱਖ ਵੋਟ ਮੌਜੂਦ ਹੈ। ਉਨ੍ਹਾਂ ਕਿਹਾ ਕਿ ਜਦ ਤੋਂ ਦੇਸ਼ ਆਜ਼ਾਦ ਹੋਇਆ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਨਾਲ ਜੁੜੇ ਹੋਏ ਬਹਾਵਲਪੁਰੀ ਕਾਰਕੁਨਾਂ ਦਾ ਖ਼ੂਬ ਇਸਤੇਮਾਲ ਕੀਤਾ ਅਤੇ ਬਦਲੇ ਵਿੱਚ ਕਦੀ ਵੀ ਬਹਾਵਲਪੁਰ ਸਮਾਜ ਨੂੰ ਕੋਈ ਫ਼ਾਇਦਾ ਨਹੀਂ ਦਿੱਤਾ। ਸ੍ਰੀ ਕਟਾਰੀਆ ਨੇ ਕਿਹਾ ਕਿ ਜੇਕਰ ਬਹਾਵਲਪੁਰੀ ਸਮਾਜ ਦੇ ਕਿਸੇ ਬੰਦੇ ਨੂੰ ਕੋਈ ਰਾਜਨੀਤਿਕ ਪਾਰਟੀ ਆਪਣੀ ਟਿਕਟ ਦੇ ਦਿੰਦੀ ਹੈ ਤਾਂ ਪੂਰਾ ਸਮਾਜ ਇੱਕਜੁੱਟ ਹੋ ਕੇ ਉਸ ਬੰਦੇ ਨੂੰ ਜਿਤਾਉਣਗੇ। ਮੀਟਿੰਗ ਵਿਚ ਰਾਜਪੁਰਾ ਤੋਂ ਪ੍ਰਦੀਪ ਕੁਮਾਰ ਨੰਦਾ, ਪਟਿਆਲਾ ਤੋਂ ਕੁੰਦਨ ਗੋਗੀਆ, ਯਸ਼ਪਾਲ ਕੱਕੜ, ਅਸ਼ੋਕ ਸਚਦੇਵਾ, ਸੁਰੇਸ਼ ਕਾਮਰਾ, ਸੋਨੂੰ ਵਧਵਾ ਤੇ ਸਮਾਣਾ ਤੋਂ ਰਾਜ ਕੁਮਾਰ ਸਚਦੇਵਾ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×