ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਹਿਰੀ ਪਾਣੀ ਦੀ ਜਾਣਕਾਰੀ ਲੈਣ ਲਈ ਜਾਰੀ ਫੋਨ ਨੰਬਰ ਕੋਈ ਨਹੀਂ ਚੁੱਕਦਾ: ਲਿਬਰੇਸ਼ਨ

07:25 AM Jun 10, 2024 IST

ਪੱਤਰ ਪ੍ਰੇਰਕ
ਮਾਨਸਾ, 9 ਜੂਨ
‘ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਹਿਰੀ ਪਾਣੀ ਦੀ ਸਥਿਤੀ ਤੇ ਸਪਲਾਈ ਬਾਰੇ ਆਮ ਜਨਤਾ ਖਾਸ ਕਰ ਕੇ ਕਿਸਾਨਾਂ ਦੇ ਜਾਣਕਾਰੀ ਲੈਣ ਲਈ ਜਾਰੀ ਕੀਤਾ ਗਿਆ ਮੋਬਾਈਲ ਨੰਬਰ 9646151466 ਸਿਰਫ ਇਕ ਝਾਂਸਾ ਹੈ, ਕਿਉਂਕਿ ਇਸ ਨੰਬਰ ਨੂੰ ਕੋਈ ਨਹੀਂ ਚੁੱਕਦਾ।’ ਇਹ ਗੱਲਾਂ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਸੀਨੀਅਰ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਹੀਆਂ। ਉਨ੍ਹਾਂ ਕਿਹਾ ਕਿ ਅਜਿਹੇ ਡਰਾਮੇ ਲੋਕ ਸਭਾ ਚੋਣਾਂ ਵਿਚ ਆਪ ਦਾ ਪਹਿਲਾਂ ਹੀ ਭਾਰੀ ਨੁਕਸਾਨ ਕਰ ਚੁੱਕੇ ਹਨ, ਜਿਸ ਕਰਕੇ ਮੁੱਖ ਮੰਤਰੀ ਨੂੰ ਹਵਾਈ ਬਿਆਨਾਂ ਤੇ ਐਲਾਨਾਂ ਦੀ ਬਜਾਏ, ਠੋਸ ਤੇ ਅਮਲੀ ਕਾਰਵਾਈ ਹੀ ਕਰਨੀ ਚਾਹੀਦੀ ਹੈ। ਕਾਮਰੇਡ ਨੱਤ ਦਾ ਕਹਿਣਾ ਹੈ ਕਿ ਉਹ ਜਾਣਨਾ ਚਾਹੁੰਦੇ ਸਨ ਕਿ ਅਤ ਗਰਮੀ ਦੇ ਇਸ ਮੌਸਮ ਵਿਚ ਪਿਛਲੇ 9 ਦਿਨ ਤੋਂ ਬੰਦ ਪਏ ਮੂਸਾ ਰਜਵਾਹਾ ਵਿਚ ਪਾਣੀ ਕਦੋਂ ਆਵੇਗਾ, ਕਿਉਂਕਿ ਅਪਣੇ ਹਰੇ ਚਾਰੇ, ਸਬਜ਼ੀਆਂ ਤੇ ਫ਼ਲਦਾਰ ਬੂਟਿਆਂ ਨੂੰ ਸੁਕਣੋ ਬਚਾਉਣ ਲਈ ਕਿਸਾਨ ਬਿਜਲੀ ਜਾਂ ਡੀਜ਼ਲ ਫੂਕਣ ਲਈ ਮਜਬੂਰ ਹਨ। ਉਨ੍ਹਾਂ ਇਹ ਵੀ ਸੁਆਲ ਉਠਾਇਆ ਹੈ ਕਿ ਮੁੱਖ ਮੰਤਰੀ ਵੱਲੋਂ ਇਹ ਕਹਿਣ ਦਾ ਕੀ ਅਰਥ ਹੈ ਕਿ ‘‘ਝੋਨੇ ਦੇ ਸੀਜ਼ਨ ਲਈ 11 ਜੂਨ ਤੋਂ ਮਿਲੇਗਾ ਨਹਿਰੀ ਪਾਣੀ।’’

Advertisement

Advertisement