For the best experience, open
https://m.punjabitribuneonline.com
on your mobile browser.
Advertisement

ਰਾਣੀਆਂ ਹਲਕੇ ਦੇ ਵਿਕਾਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ: ਅਭੈ ਚੌਟਾਲਾ

07:42 AM Sep 19, 2024 IST
ਰਾਣੀਆਂ ਹਲਕੇ ਦੇ ਵਿਕਾਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ  ਅਭੈ ਚੌਟਾਲਾ
ਰਾਣੀਆਂ ਹਲਕੇ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਾ ਹੋਇਆ ਇਨੈਲੋ ਆਗੂ।
Advertisement

ਪ੍ਰਭੂ ਦਿਆਲ
ਸਿਰਸਾ, 18 ਸਤੰਬਰ
ਇੰਡੀਅਨ ਨੈਸ਼ਨਲ ਲੋਕ ਦਲ ਕੌਮੀ ਜਨਰਲ ਸਕੱਤਰ ਅਤੇ ਏਲਨਾਬਾਦ ਹਲਕੇ ਦੇ ਉਮੀਦਵਾਰ ਅਭੈ ਸਿੰਘ ਚੌਟਾਲਾ ਨੇ ਅੱਜ ਰਾਣੀਆਂ ਹਲਕੇ ’ਚ ਇਨੈਲੋ ਉਮੀਦਵਾਰ ਅਰਜੁਨ ਚੌਟਾਲਾ ਲਈ ਵੱਖ-ਵੱਖ ਪਿੰਡਾਂ ’ਚ ਚੋਣ ਜਲਦਿਆਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਅਰਜੁਨ ਚੌਟਾਲਾ ਅਭੈ ਚੌਟਾਲਾ ਦੇ ਪੁੱਤਰ ਹਨ। ਰਾਣੀਆਂ ਹਲਕੇ ਦੇ ਪਿੰਡ ਫਤਿਹਪੁਰੀਆ ਨਿਆਮਤ ਖਾਂ, ਪੀਰਖੇੜਾ, ਜੋਧਪੁਰੀਆ, ਖਾਰੀਆਂ, ਖਾਈ ਸ਼ੇਰਗੜ੍ਹ ਅਤੇ ਭੂਨਾ-ਚੱਕਾ ਆਦਿ ਪਿੰਡਾਂ ’ਚ ਚੋਣ ਜਲਦਿਆਂ ਨੂੰ ਸੰਬੋਧਨ ਕਰਦਿਆਂ ਅਭੈ ਚੌਟਾਲਾ ਨੇ ਕਿਹਾ ਕਿ ਰਾਣੀਆਂ ਹਲਕਾ ਦੇ ਲੋਕ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਾਂਗ ਹਨ।
ਉਨ੍ਹਾਂ ਹਮੇਸ਼ਾ ਰਾਣੀਆਂ ਦੇ ਲੋਕਾਂ ਨੂੰ ਅੱਗੇ ਰੱਖਿਆ ਪਰ ਇਥੋਂ ਚੁਣੇ ਗਏ ਵਿਧਾਇਕ ਨੇ ਕਰਦੇ ਰਾਣੀਆਂ ਦੇ ਵਿਕਾਸ ਦੀ ਗੱਲ ਵਿਧਾਨ ਸਭਾ ’ਚ ਨਹੀਂ ਚੁੱਕੀ। ਜੇਕਰ ਐਤਕੀਂ ਲੋਕ ਅਰਜੁਨ ਚੌਟਾਲਾ ਨੂੰ ਜਿੱਤਾ ਕੇ ਵਿਧਾਨ ਸਭਾ ’ਚ ਭੇਜਣਗੇ ਤਾਂ ਫਿਰ ਇਹ ਉਨ੍ਹਾਂ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਨੂੰ ਕਦੇ ਨਿਰਾਸ਼ ਨਹੀਂ ਹੋਣ ਦੇਣਗੇ।

Advertisement

Advertisement
Advertisement
Author Image

Advertisement