For the best experience, open
https://m.punjabitribuneonline.com
on your mobile browser.
Advertisement

ਬਸਪਾ ਨੂੰ ਕਾਨੂੰਨ ਦਾ ਰਾਜ ਦੇਣ ਲਈ ਬੁਲਡੋਜ਼ਰ ਦੀ ਲੋੜ ਨਹੀਂ: ਮਾਇਆਵਤੀ

08:43 AM May 03, 2024 IST
ਬਸਪਾ ਨੂੰ ਕਾਨੂੰਨ ਦਾ ਰਾਜ ਦੇਣ ਲਈ ਬੁਲਡੋਜ਼ਰ ਦੀ ਲੋੜ ਨਹੀਂ  ਮਾਇਆਵਤੀ
Advertisement

ਮੈਨਪੁਰੀ, 2 ਮਈ
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਉੱਤਰ ਪ੍ਰਦੇਸ਼ ’ਚ ਅਮਨ-ਕਾਨੂੰਨ ਦੇ ਮਸਲੇ ਨੂੰ ਲੈ ਕੇ ਆਪਣੇ ਸਿਆਸੀ ਵਿਰੋਧੀਆਂ ’ਤੇ ਟਿੱਪਣੀ ਕਰਦਿਆਂ ਅੱਜ ਦਾਅਵਾ ਕੀਤਾ ਕਿ ਜਦੋਂ ਉਹ ਸੂਬੇ ਦੀ ਮੁੱਖ ਮੰਤਰੀ ਸੀ ਤਾਂ ਉਨ੍ਹਾਂ ਨੂੰ ਕਾਨੂੰਨ ਦਾ ਰਾਜ ਦੇਣ ਲਈ ਮੌਜੂਦਾ ਭਾਜਪਾ ਸਰਕਾਰ ਦੀ ਤਰ੍ਹਾਂ ਬੁਲਡੋਜ਼ਰ ਦੀ ਲੋੜ ਨਹੀਂ ਸੀ। ਉਨ੍ਹਾਂ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਜਦੋਂ ਬਸਪਾ ਉੱਤਰ ਪ੍ਰਦੇਸ਼ ’ਚ ਸੱਤਾ ’ਚ ਸੀ ਤਾਂ ਅਸੀਂ ਹਿੰਦੂ-ਮੁਸਲਿਮ ਦੰਗੇ ਨਹੀਂ ਹੋਣ ਦਿੱਤੇ। ਸਾਰੇ ਧਾਰਮਿਕ ਸਮੂਹਾਂ, ਉਨ੍ਹਾਂ ਦੇ ਜੀਵਨ, ਜਾਇਦਾਦਾਂ ਤੇ ਧਾਰਮਿਕ ਮਾਨਤਾਵਾਂ ਦਾ ਸਨਮਾਨ ਕੀਤਾ ਗਿਆ। ਕੀ ਤੁਸੀਂ ਉੱਤਰ ਪ੍ਰਦੇਸ਼ ’ਚ ਮੇਰੀਆਂ ਸਰਕਾਰਾਂ ਦੌਰਾਨ ਦੰਗਿਆਂ ਬਾਰੇ ਸੁਣਿਆ ਹੈ? ਸੂਬੇ ’ਚ ਹੋਰ ਜਿਹੜੀ ਮਰਜ਼ੀ ਪਾਰਟੀ ਸੱਤਾ ’ਚ ਰਹੀ ਹੋਵੇ, ਫਿਰ ਭਾਵੇਂ ਉਹ ਸਪਾ ਹੋਵੇ, ਕਾਂਗਰਸ ਜਾਂ ਮੌਜੂਦਾ ਭਾਜਪਾ ਹੋਵੇ, ਸਾਰਿਆਂ ਦੇੇ ਕਾਰਜਕਾਲ ’ਚ ਦੰਗੇ ਹੋਏ ਹਨ।’ ਬਸਪਾ ਪ੍ਰਧਾਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਉਨ੍ਹਾਂ ਲੋਕਾਂ ਨੂੰ ਹੈਰਾਨ ਕਰ ਸਕਦੀ ਹੈ ਜੋ ਦੋਸ਼ ਲਗਾ ਰਹੇ ਹਨ ਕਿ ਬਸਪਾ ਨੇ ਮੌਜੂਦਾ ਲੋਕ ਸਭਾ ਚੋਣਾਂ ’ਚ ਦੂਜਿਆਂ ਨੂੰ ਜਿਤਾਉਣ ਜਾਂ ਹਰਾਉਣ ’ਚ ਮਦਦ ਕਰਨ ਲਈ ਹੀ ਆਪਣੇ ਉਮੀਦਵਾਰ ਉਤਾਰੇ ਹਨ। ਉਨ੍ਹਾਂ ਯਾਦ ਦਿਵਾਇਆ ਕਿ ਕਿਵੇਂ ਉਨ੍ਹਾਂ ਦੀ ਸਰਕਾਰ ਦੇ ਰਾਜ ਵਿੱਚ 2010 ’ਚ ਹਾਈ ਕੋਰਟ ਵੱਲੋਂ ਅਯੁੱਧਿਆ ਮਾਮਲੇ ’ਤੇ ਫ਼ੈਸਲਾ ਸੁਣਾਏ ਜਾਣ ਮਗਰੋਂ ਵੀ ਉੱਤਰ ਪ੍ਰਦੇਸ਼ ’ਚ ਪੂਰਨ ਸ਼ਾਂਤੀ ਬਣੀ ਰਹੀ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×