For the best experience, open
https://m.punjabitribuneonline.com
on your mobile browser.
Advertisement

ਕਿਸੇ ਸੰਸਦ ਮੈਂਬਰ ਨੇ ਨਾ ਲਈ ਬਟਾਲੇ ਦੀ ਸਾਰ: ਸ਼ੈਰੀ ਕਲਸੀ

06:40 AM Apr 25, 2024 IST
ਕਿਸੇ ਸੰਸਦ ਮੈਂਬਰ ਨੇ ਨਾ ਲਈ ਬਟਾਲੇ ਦੀ ਸਾਰ  ਸ਼ੈਰੀ ਕਲਸੀ
ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਹਮਾਇਤ ਦੇਣ ਦਾ ਐਲਾਨ ਕਰਦੇ ਹੋਏ ਫੋਕਲ ਪੁਆਇੰਟ ਐਸੋਸੀਏਸ਼ਨ ਬਟਾਲਾ ਦੇ ਮੈਂਬਰ।
Advertisement

ਦਲਬੀਰ ਸੱਖੋਵਾਲੀਆ
ਬਟਾਲਾ, 24 ਅਪਰੈਲ
ਫੋਕਲ ਪੁਆਇੰਟ ਐਸੋਸੀਏਸ਼ਨ ਬਟਾਲਾ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ‘ਆਪ’ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਚੋਣ ਮੀਟਿੰਗ ਕੀਤੀ ਜਿਸ ’ਚ ਐਸੋੋਸੀਏਸ਼ਨ ਦੇ ਦਰਜਾ-ਬ-ਦਰਜਾ ਆਗੂਆਂ ਨੇ ਸ਼ਿਰਕਤ ਕਰਦਿਆਂ ਚੋਣ ’ਚ ਹਰ ਤਰ੍ਹਾਂ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ’ਤੇ ਉਮੀਦਵਾਰ ਸ੍ਰੀ ਕਲਸੀ ਨੇ ਹਾਜ਼ਰੀਨਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਉਹ ਜਿੱਤ ਗਏ ਤਾਂ ਬਟਾਲਾ ਉਦਯੋਗ ਨੂੰ ਮੁੜ ਤੋਂ ਲੀਹਾਂ ’ਤੇ ਲਿਆਉਣ ਲਈ ਸੰਸਦ ’ਚ ਆਪਣੀ ਆਵਾਜ਼ ਬੁਲੰਦ ਕਰਨਗੇ। ਇਸ ਮੌਕੇ ਫੋਕਲ ਪੁਆਇੰਟ ਐਸੋਸੀਏਸ਼ਨ ਬਟਾਲਾ ਵੱਲੋਂ ‘ਆਪ’ ਉਮੀਦਵਾਰ ਸ੍ਰੀ ਕਲਸੀ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ।
ਮੀਟਿੰਗ ’ਚ ਐਸੋਸੀਏਸ਼ਨ ਦੇ ਆਗੂ ਸੁਖਜਿੰਦਰ ਸਿੰਘ, ਭਾਰਤ ਭੂਸ਼ਣ, ਅਮਰਜੀਤ ਸਿੰਘ, ਰੋਹਿਤ ਮਾਂਟੂ, ਸਰਬਜੀਤ ਸਿੰਘ, ਰਮੇਸ਼ ਕੁਮਾਰ, ਮਨੀਸ਼ ਅਗਰਵਾਲ, ਗੁਲਸ਼ਨ ਕੁਮਾਰ, ਰੋਹਿਤ ਸਹਿਦੇਵ, ਵਿਵੇਕ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸਨਅਤਕਾਰ ਹਾਜ਼ਰ ਸਨ। ਸ਼੍ਰੀ ਕਲਸੀ ਨੇ ਆਪਣੇ ਸੰਬੋਧਨ ਦੌਰਾਨ ਬਟਾਲਾ ਉਦਯੋਗ ਦੀ ਤਕਦੀਰ ਬਦਲਣ ਲਈ ਇੱਕ ਮੌਕਾ ਦੇਣ ’ਤੇ ਜ਼ੋਰ ਦਿੱਤਾ। ਉਨ੍ਹਾਂ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਜਿੱਤਣ ਉਪਰੰਤ ਜੇਕਰ ਉਹ ਕੰਮ ਨਹੀਂ ਕਰਨਗੇ ਤਾਂ ਉਹ ਫਿਰ ਤੋਂ ਵੋਟਾਂ ਮੰਗਣ ਲਈ ਜਨਤਾ ਦੀ ਕਚਹਿਰੀ ’ਚ ਨਹੀਂ ਜਾਣਗੇ।
ਉਨ੍ਹਾਂ ਦੱਸਿਆ ਕਿ ਫੋਕਲ ਪੁਆਇੰਟ ਦੀਆਂ ਸੜਕਾਂ ਲਈ ਪਹਿਲਾਂ ਹੀ 12 ਕਰੋੜ ਰੁਪਏ ਵਿਕਾਸ ਕਾਰਜਾਂ ’ਤੇ ਖਰਚ ਹੋ ਚੁੱਕੇ ਹਨ ਜਦੋਂਕਿ ਅਧੂਰੇ ਕੰਮ ਚੋਣਾਂ ਉਪਰੰਤ ਹੋ ਜਾਣਗੇ। ਉਨ੍ਹਾਂ ਲੰਘੇ ਦੋ ਸਾਲਾਂ ’ਚ ਆਪਣੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਬਟਾਲਾ ਦੇ ਚਹੁਮੁੱਖੀ ਵਿਕਾਸ ਲਈ ਬਹੁਤ ਕੰਮ ਕੀਤੇ ਜਾਣਗੇ। ਸ਼੍ਰੀ ਕਲਸੀ ਨੇ ਭਾਜਪਾ ਦੇ ਸੰਸਦ ਮੈਂਬਰ ਤੇ ਅਦਾਕਾਰ ਸੰਨੀ ਦਿਓਲ ਨੂੰ ਪੰਜ ਸਾਲਾਂ ’ਚ ਹਲਕੇ ਨੂੰ ਵਿਕਾਸ ਪੱਖੋਂ ਢਾਹ ਲਾਉਣ ਦੀ ਨਿਖੇਧੀ ਕੀਤੀ।

Advertisement

Advertisement
Author Image

sukhwinder singh

View all posts

Advertisement
Advertisement
×