For the best experience, open
https://m.punjabitribuneonline.com
on your mobile browser.
Advertisement

ਕੋਈ ਵੀ ਤਾਕਤ ਸਾਡੇ ਪਰਿਵਾਰ ਵਿਚਾਲੇ ਨਹੀਂ ਆ ਸਕਦੀ: ਵਾਡਰਾ

08:43 AM May 06, 2024 IST
ਕੋਈ ਵੀ ਤਾਕਤ ਸਾਡੇ ਪਰਿਵਾਰ ਵਿਚਾਲੇ ਨਹੀਂ ਆ ਸਕਦੀ  ਵਾਡਰਾ
Advertisement

ਨਵੀਂ ਦਿੱਲੀ, 5 ਮਈ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਤੇ ਕਾਰੋਬਾਰੀ ਰੌਬਰਟ ਵਾਡਰਾ ਨੇ ਅੱਜ ਭਾਜਪਾ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾ ਕਿ ਕੋਈ ਵੀ ਤਾਕਤ ਜਾਂ ਸਿਆਸੀ ਅਹੁਦਾ ਉਨ੍ਹਾਂ ਦੇ ਪਰਿਵਾਰ ਵਿਚਾਲੇ ਨਹੀਂ ਆ ਸਕਦਾ। ਜ਼ਿਕਰਯੋਗ ਹੈ ਕਿ ਅਮੇਠੀ ਜਾਂ ਰਾਏ ਬਰੇਲੀ ਤੋਂ ਕਾਂਗਰਸ ਵੱਲੋਂ ਟਿਕਟ ਨਾ ਦਿੱਤੇ ਜਾਣ ਮਗਰੋਂ ਭਾਜਪਾ ਨੇ ਕਿਹਾ ਸੀ ਕਿ ‘ਰਾਹੁਲ ਕੈਂਪ’ ਯੋਜਨਾਬੱਧ ਢੰਗ ਨਾਲ ਉਨ੍ਹਾਂ ਨੂੰ ਹਾਸ਼ੀਏ ’ਤੇ ਧੱਕ ਰਿਹਾ ਹੈ। ਵਾਡਰਾ ਨੇ ਲਿਖਿਆ, ‘ਕੋਈ ਵੀ ਤਾਕਤ ਜਾਂ ਕੋਈ ਵੀ ਸਿਆਸੀ ਅਹੁਦਾ ਸਾਡੇ ਪਰਿਵਾਰ ਦਰਮਿਆਨ ਨਹੀਂ ਆ ਸਕਦਾ। ਅਸੀਂ ਦੇਸ਼ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਜਾਰੀ ਰੱਖਾਂਗੇ। ਹਮਾਇਤ ਲਈ ਸਭ ਦਾ ਸ਼ੁਕਰੀਆ। ਆਪਣੀਆਂ ਸੇਵਾਵਾਂ ਰਾਹੀਂ ਜਿੰਨੇ ਲੋਕਾਂ ਦੀ ਹੋ ਸਕੇ ਮਦਦ ਕਰਾਂਗਾ।’ -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×