ਚੱਕ ਮੋਤਲੇਵਾਲਾ ਪਿੰਡ ਦੇ ਜਾਰੀ ਨੋ ਡਿਊਜ਼ ਸਰਟੀਫਿਕੇਟ ਰੱਦ
07:28 AM Oct 03, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 2 ਅਕਤੂਬਰ
ਪਿੰਡ ਚੱਕ ਮੋਤਲੇਵਾਲਾ ਦੇ ਸਰਪੰਚ ਅਤੇ ਪੰਚ ਦੇ ਉਮੀਦਵਾਰਾਂ ਵੱਲੋਂ ਬਲਾਕ ਵਿਕਾਸ ਪਾਸੋਂ ਹਾਸਲ ਕੀਤੇ ‘ਨੋ ਡਿਊਜ਼ ਸਰਟੀਫਿਕੇਟ’ ਦਫਤਰ ਵੱਲੋਂ ਰੱਦ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਪਿੰਡ ਚੱਕ ਮੋਤਲੇਵਾਲਾ ਦੀ ਪੰਚਾਇਤੀ ਜ਼ਮੀਨ ਉਪਰ ਕੀਤੇ ਨਜਾਇਜ਼ ਕਬਜ਼ਿਆਂ ਸਬੰਧੀ ਡਾਇਰੈਕਟਰ ਪੰਚਾਇਤ ਵਿਭਾਗ ਕੋਲ ਮਾਮਲਾ ਲੰਬਿਤ ਹੈ। ਇਸ ਸਬੰਧ ਵਿੱਚ ਵਿਭਾਗ ਵੱਲੋਂ ਬਕਾਇਦਾ 1 ਮਾਰਚ 2024 ਨੂੰ ਹੁਕਮ ਜਾਰੀ ਕੀਤਾ ਗਿਆ ਸੀ। ਇਸ ਲਈ ਬਲਾਕ ਦਫਤਰ ਵੱਲੋਂ ਪਹਿਲਾਂ ਤਾਂ ਪੰਚਾਇਤ ਚੋਣਾਂ ਸਬੰਧੀ ‘ਨੋ ਡਿਊਜ਼ ਸਰਟੀਫਿਕੇਟ’ ਜਾਰੀ ਕਰ ਦਿੱਤੇ ਸਨ। ਇਸ ਸਬੰਧੀ ਪੰਚਾਇਤ ਸਕੱਤਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਕਰਕੇ ਹਾਲ ਦੀ ਘੜੀ ਚੱਕ ਮੋਤਲੇਵਾਲਾ ਦੇ ਐਨਓਸੀ ਬੰਦ ਕਰ ਦਿੱਤੇ ਹਨ।
Advertisement
Advertisement
Advertisement