ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਨਅਤ ਤੇ ਵਪਾਰ ਲਈ ਨਹੀਂ ਬਣੀ ਅਜੇ ਤੱਕ ਕੋਈ ਠੋਸ ਨੀਤੀ

07:55 AM May 21, 2024 IST
ਜੋਗਿੰਦਰ ਕੁਮਾਰ ਮੋਂਗਾ ਆਪਣੇ ਕਾਰਖਾਨੇ ਵਿਚ ਕਾਰੀਗਰਾਂ ਨਾਲ।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਮਈ
ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਵਿੱਚ ਸਨਅਤਾਂ ਅਤੇ ਵਪਾਰ ਦਾ ਵਿਸਤਾਰ ਕਰ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਦੇਣ ਦਾ ਦਾਅਵਾ ਕਰਦੀਆਂ ਹਨ ਪਰ ਸੱਤਾ ਵਿੱਚ ਆਉਣ ਮਗਰੋਂ ਇਹ ਮੁੱਦੇ ਵਿਸਾਰ ਦਿੱਤੇ ਜਾਂਦੇ ਹਨ। ਪੰਜਾਬ ਵਿੱਚ ਸਨਅਤਾਂ ਤੇ ਵਪਾਰ ਲਈ ਕੋਈ ਠੋਸ ਨੀਤੀ ਨਾ ਬਣਨ ਕਾਰਨ ਸੂਬੇ ਦੇ ਸਨਅਤਕਾਰ ਤੇ ਲੋਕ ਨਿਰਾਸ਼ ਹਨ ਅਤੇ ਉਨ੍ਹਾਂ ਦਾ ਸਰਕਾਰਾਂ ਦੇ ਉਦਾਸੀਨ ਰਵੱਈਏ ਤੋਂ ਭਰੋਸਾ ਉੱਠ ਗਿਆ ਹੈ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣਾਂ ਲੜ ਰਹੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੀ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਕੇ ਵਧ ਰਹੀ ਬੇਰੁਜ਼ਗਾਰੀ ਅਤੇ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਰੋਕਿਆ ਜਾ ਸਕਦਾ ਹੈ। ਇਸ ਵਾਸਤੇ ਉਦਯੋਗਿਕ ਵਿਕਾਸ ਤੇ ਨਵੇਂ ਉਦਯੋਗ ਸਥਾਪਤ ਕਰਨੇ ਜ਼ਰੂਰੀ ਹਨ। ਜੇਕਰ ਕੁਝ ਦਹਾਕੇ ਪਹਿਲਾਂ ਅੰਮ੍ਰਿਤਸਰ ਦੇ ਪਿਛੋਕੜ ’ਤੇ ਝਾਤ ਮਾਰੀ ਜਾਵੇ ਤਾਂ ਅੰਮ੍ਰਿਤਸਰ ਸਨਅਤਾਂ ਦਾ ਘਰ ਸੀ ਅਤੇ ਅੱਜ ਕੁਝ ਹੀ ਸਨਅਤਾਂ ਬਚੀਆਂ ਹਨ। ਕਦੇ ਪੁਤਲੀਘਰ ਤੋਂ ਛੇਹਰਟਾ ਤੱਕ ਦਾ ਇਲਾਕਾ ਕੱਪੜਾ ਉਦਯੋਗ ਦਾ ਘਰ ਸੀ ਪਰ ਅੱਜ ਇਸ ਖੇਤਰ ਵਿੱਚ ਕੁਝ ਚੋਣਵੀਆਂ ਇਕਾਈਆਂ ਹੀ ਬਚੀਆਂ ਹਨ।

ਟੈਕਸਟਾਈਲ ਇੰਡਸਟਰੀ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੋਗਿੰਦਰ ਕੁਮਾਰ ਮੋਂਗਾ ਦਾ ਕਹਿਣਾ ਹੈ ਕਿ ਅੱਜ ਵਧੇਰੇ ਕੱਪੜਾ ਸਨਅਤਕਾਰ ਆਪਣੇ ਕਾਰਖਾਨੇ ਨੂੰ ਬਚਾਉਣ ਵਾਸਤੇ ਜਦੋ-ਜਹਿਦ ਕਰ ਰਹੇ ਹਨ। ਇਸ ਉਦਯੋਗ ਨੂੰ ਬਚਾਉਣ ਵਾਸਤੇ ਅਤਿ-ਆਧੁਨਿਕ ਟੈਕਨਾਲੋਜੀ ਅਤੇ ਵਿੱਤੀ ਮਦਦ ਦੀ ਵੀ ਲੋੜ ਹੈ। ਨਟ ਬੋਲਟ ਤਿਆਰ ਕਰਨ ਵਾਲੇ ਕਾਰਖਾਨੇਦਾਰ ਸਮੀਰ ਗੋਇਲ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਇਹ ਉਦਯੋਗ ਹੁਣ ਖਤਮ ਹੋਣ ਕੰਢੇ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਉਦਯੋਗ ਨੂੰ ਸਹਿਯੋਗ ਦਾ ਵਾਅਦਾ ਤਾਂ ਕਰ ਰਹੇ ਹਨ ਪਰ ਉਨ੍ਹਾਂ ਕੋਲ ਕੋਈ ਠੋਸ ਯੋਜਨਾ ਨਹੀਂ ਹੈ। ਪੱਖਾ ਸਨਅਤ ਨਾਲ ਜੁੜੇ ਰਹੇ ਸਤਨਾਮ ਸਿੰਘ ਦਾ ਕਹਿਣਾ ਕਿ ਸ਼ਹਿਰ ਵਿੱਚ ਪੱਖਾ ਤਿਆਰ ਕਰਨ ਵਾਲੀਆਂ ਸਨਅਤਾਂ 2000 ਤੋਂ ਵੱਧ ਸਨ, ਜੋ ਹੁਣ ਸੈਂਕੜੇ ਤੱਕ ਸਿਮਟ ਗਈਆਂ ਹਨ। ਇਸੇ ਤਰ੍ਹਾਂ ਚਾਹ ਦੇ ਵਪਾਰ ਨੂੰ ਵੀ ਵੱਡੀ ਸੱਟ ਲੱਗੀ ਹੈ।
Advertisement

Advertisement
Advertisement