For the best experience, open
https://m.punjabitribuneonline.com
on your mobile browser.
Advertisement

ਅੱਜ ਤੋਂ ਲਾਗੂ ਆਮਦਨ ਕਰ ਪ੍ਰਣਾਲੀ ’ਚ ਕੋਈ ਬਦਲਾਅ ਨਹੀਂ: ਵਿੱਤ ਮੰਤਰਾਲਾ

11:43 AM Apr 01, 2024 IST
ਅੱਜ ਤੋਂ ਲਾਗੂ ਆਮਦਨ ਕਰ ਪ੍ਰਣਾਲੀ ’ਚ ਕੋਈ ਬਦਲਾਅ ਨਹੀਂ  ਵਿੱਤ ਮੰਤਰਾਲਾ
Advertisement

ਨਵੀਂ ਦਿੱਲੀ, 1 ਅਪਰੈਲ
ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ ਚਾਲੂ ਵਿੱਤੀ ਸਾਲ 2024-25 ਵਿਚ ਲੋਕਾਂ ਲਈ ਨਵੀਂ ਆਮਦਨ ਕਰ ਪ੍ਰਣਾਲੀ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵਿਅਕਤੀਗਤ ਟੈਕਸਦਾਤਾ ਆਪਣੀ ਆਈਟੀਆਰ ਫਾਈਲ ਕਰਦੇ ਸਮੇਂ ਇਸ ਵਿਵਸਥਾ ਤੋਂ ਬਾਹਰ ਹੋ ਸਕਦੇ ਹਨ। ਮੰਤਰਾਲੇ ਨੇ ਇਹ ਸਪੱਸ਼ਟੀਕਰਨ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਗਈ ਜਾਣਕਾਰੀ ਤੋਂ ਬਾਅਦ ਦਿੱਤਾ ਹੈ, ਜਿਸ ਵਿਚ 1 ਅਪਰੈਲ ਤੋਂ ਲਾਗੂ ਨਵੀਂ ਟੈਕਸ ਪ੍ਰਣਾਲੀ ਵਿਚ ਕੁਝ ਬਦਲਾਅ ਹੋਣ ਦਾ ਦਾਅਵਾ ਕੀਤਾ ਗਿਆ ਸੀ। ਮੰਤਰਾਲੇ ਨੇ ਕਿਹਾ, ‘1 ਅਪਰੈਲ 2024 ਤੋਂ ਕੋਈ ਨਵਾਂ ਬਦਲਾਅ ਨਹੀਂ ਕੀਤਾ ਗਿਆ ਹੈ। 1 ਅਪਰੈਲ 2023 ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਵਿੱਚ ਲੋਕਾਂ ਲਈ ਸੋਧੀ ਨਵੀਂ ਇਨਕਮ ਟੈਕਸ ਪ੍ਰਣਾਲੀ ਲਾਗੂ ਕੀਤੀ ਗਈ ਸੀ, ਜਿਸ ਤਹਿਤ ਟੈਕਸ ਦਰਾਂ ਕਾਫ਼ੀ ਘੱਟ ਹਨ।’ ਇਸ ਵਿੱਚ ਪੁਰਾਣੀ ਪ੍ਰਣਾਲੀ ਵਾਂਗ ਵੱਖ-ਵੱਖ ਛੋਟਾਂ ਅਤੇ ਕਟੌਤੀਆਂ (ਤਨਖਾਹ ਤੋਂ 50,000 ਰੁਪਏ ਅਤੇ ਪਰਿਵਾਰਕ ਪੈਨਸ਼ਨ ਤੋਂ 15,000 ਰੁਪਏ ਦੀ ਮਿਆਰੀ ਕਟੌਤੀ ਤੋਂ ਇਲਾਵਾ) ਦਾ ਲਾਭ ਨਹੀਂ ਹੈ।

Advertisement

Advertisement
Author Image

Advertisement
Advertisement
×