ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੀਟ-ਯੂਜੀ ਦੀ ਮੁੜ ਪ੍ਰੀਖਿਆ ’ਚ ਨਾ ਪੁੱਜਿਆ ਕੋਈ ਪ੍ਰੀਖਿਆਰਥੀ

06:54 AM Jun 24, 2024 IST
ਚੰਡੀਗੜ੍ਹ ਦੇ ਸੇਂਟ ਜੋਸਫ ਸਕੂਲ ਦੇ ਬਾਹਰ ਤਾਇਨਾਤ ਪੁਲੀਸ ਮੁਲਾਜ਼ਮ ਤੇ ਹੋਰ ਅਮਲਾ। ਫੋਟੋ: ਨਿਤਿਨ ਮਿੱਤਲ

ਧਰੀਆਂ ਧਰਾਈਆਂ ਰਹਿ ਗਈਆਂ ਤਿਆਰੀਆਂ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 23 ਜੂਨ
ਨੀਟ ਪ੍ਰੀਖਿਆ ਵਿਵਾਦ ਤੋਂ ਬਾਅਦ ਅੱਜ ਮੁੜ ਨੀਟ-ਯੂਜੀ ਪ੍ਰੀਖਿਆ ਕਰਵਾਈ ਗਈ। ਗਰੇਸ ਮਾਰਕ ਹਾਸਲ ਕਰਨ ਵਾਲੇ 1563 ਵਿਦਿਆਰਥੀਆਂ ਲਈ ਕਰਵਾਈ ਗਈ ਇਸ ਪ੍ਰੀਖਿਆ ਵਿਚ ਚੰਡੀਗੜ੍ਹ ਦੇ ਵੀ ਦੋ ਵਿਦਿਆਰਥੀ ਸ਼ਾਮਲ ਸਨ। ਇਨ੍ਹਾਂ ਵਿਦਿਆਰਥੀਆਂ ਲਈ ਸੇਂਟ ਜੋਸਫ ਸੀਨੀਅਰ ਸੈਕੰਡਰੀ ਸਕੂਲ ਸੈਕਟਰ-44 ਵਿਚ ਕੇਂਦਰ ਬਣਾਇਆ ਗਿਆ ਜਿਸ ਵਿਚ ਦੋ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦੇਣੀ ਸੀ ਪਰ ਇਨ੍ਹਾਂ ਦੋਵਾਂ ’ਚੋਂ ਕੋਈ ਵੀ ਪ੍ਰੀਖਿਆ ਦੇਣ ਨਾ ਪੁੱਜਿਆ ਜਿਸ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨੀਟ ਪ੍ਰੀਖਿਆ ਲਈ ਕਰਵਾਈਆਂ ਗਈਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ। ਨਿਯਮਾਂ ਅਨੁਸਾਰ ਇਹ ਪ੍ਰੀਖਿਆ ਕਰਵਾਉਣ ਲਈ ਬਣਦੇ ਸਾਰੇ ਇੰਤਜ਼ਾਮ ਕੀਤੇ ਗਏ ਸਨ।
ਦੱਸਣਾ ਬਣਦਾ ਹੈ ਕਿ ਨੀਟ ਪ੍ਰੀਖਿਆ ਲਈ ਗਰੇਸ ਮਾਰਕਸ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਦੋ ਬਦਲ ਦਿੱਤੇ ਗਏ ਸਨ ਕਿ ਜਾਂ ਤਾਂ ਉਹ ਮੁੜ ਪ੍ਰੀਖਿਆ ਦੇ ਕੇ ਆਪਣੇ ਅੰਕ ਸੁਧਾਰ ਸਕਦੇ ਹਨ ਜਾਂ ਉਨ੍ਹਾਂ ਦੇ ਗਰੇਸ ਮਾਰਕਸ ਦੇ ਦਿੱਤੇ ਅੰਕ ਕੱਟ ਕੇ ਪਹਿਲਾਂ ਹਾਸਲ ਕੀਤੇ ਅੰਕ ਹੀ ਸਹੀ ਮੰਨੇ ਜਾਣਗੇ। ਇਸ ਕਰ ਕੇ ਚੰਡੀਗੜ੍ਹ ਦੇ ਦੋ ਵਿਦਿਆਰਥੀਆਂ ਨੇ ਦੂਜਾ ਬਦਲ ਚੁਣ ਲਿਆ ਹੈ ਤੇ ਉਹ ਗਰੇਸ ਮਾਰਕਸ ਤੋਂ ਬਿਨਾਂ ਹੀ ਆਪਣੇ ਅੰਕ ਸਵੀਕਾਰ ਕਰਨਗੇ।
ਜਾਣਕਾਰੀ ਅਨੁਸਾਰ ਇਹ ਪ੍ਰੀਖਿਆ ਦੁਪਹਿਰ ਦੋ ਵਜੇ ਤੋਂ ਪੰਜ ਵੱਜ ਕੇ ਵੀਹ ਮਿੰਟ ਤਕ ਹੋਣੀ ਸੀ ਜਿਸ ਲਈ ਪ੍ਰੀਖਿਆਰਥੀਆਂ ਨੂੰ 11 ਵਜੇ ਤੋਂ 1.30 ਵਜੇ ਤਕ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਸਕੂਲ ਦੇ ਇਕ ਅਧਿਆਪਕ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਪ੍ਰੀਖਿਆ ਕੇਂਦਰ ਦੇ ਬਾਹਰ ਸਵੇਰ ਤੋਂ ਪੁਲੀਸ ਤਾਇਨਾਤ ਸੀ। ਖੇਤਰ ਦਾ ਥਾਣਾ ਮੁਖੀ ਤੇ ਡੀਐੱਸਪੀ ਵੀ ਬੀਤੇ ਦਿਨ ਤੋਂ ਕਈ ਗੇੜੇ ਮਾਰ ਚੁੱਕੇ ਸਨ ਤੇ ਅੱਜ ਵੀ ਪੁਲੀਸ ਦੇ ਇਹ ਅਧਿਕਾਰੀ ਗੇਟ ਦੇ ਬਾਹਰ ਮੌਜੂਦ ਸਨ। ਇਸ ਮੌਕੇ ਪ੍ਰੀਖਿਆ ਕੇਂਦਰ ਵਿਚ ਮਨਾਹੀ ਵਾਲੀਆਂ ਵਸਤਾਂ ਦੀ ਸੂਚੀ ਵੀ ਪ੍ਰਦਰਸ਼ਿਤ ਕੀਤੀ ਗਈ ਸੀ ਤੇ ਜੈਮਰ ਵੀ ਲਾਏ ਗਏ ਸਨ।
ਇਸ ਪ੍ਰੀਖਿਆ ਲਈ ਅੰਦਰ ਜਾਣ ਦਾ ਆਖਰੀ ਸਮਾਂ ਡੇਢ ਵਜੇ ਸੀ ਤੇ ਜਦੋਂ ਡੇਢ ਵਜੇ ਤਕ ਕੋਈ ਵੀ ਪ੍ਰੀਖਿਆਰਥੀ ਨਾ ਪੁੱਜਾ ਤਾਂ ਗੇਟ ਬੰਦ ਕਰ ਦਿੱਤੇ ਗਏ। ਇਸ ਸਕੂਲ ਵਿਚ ਨਿਟਰ ਵੱਲੋਂ ਵੀ ਇਕ ਹੋਰ ਪ੍ਰੀਖਿਆ ਲਈ ਜਾ ਰਹੀ ਸੀ ਜਿਸ ਲਈ ਉਮੀਦਵਾਰਾਂ ਲਈ ਵੱਖਰਾ ਗੇਟ ਸੀ।

Advertisement

‘ਪੇਪਰ ਔਖਾ ਹੋਣ ਕਾਰਨ ਨਹੀਂ ਪੁੱਜੇ ਵਿਦਿਆਰਥੀ’

ਨੀਟ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਾਲੇ ਸਿਧਾਰਥ ਨੇ ਦੱਸਿਆ ਕਿ ਅੱਜ ਦੀ ਨੀਟ ਦੀ ਮੁੜ ਪ੍ਰੀਖਿਆ ਵਿਚ ਵਿਦਿਆਰਥੀ ਇਸ ਲਈ ਨਹੀਂ ਪੁੱਜੇ ਕਿਉਂਕਿ ਇਹ ਧਾਰਨਾ ਬਣੀ ਹੋਈ ਸੀ ਕਿ ਨੀਟ ਦਾ ਮੁੜ ਪੇਪਰ ਬਹੁਤ ਔਖਾ ਆਵੇਗਾ ਤੇ ਇਨ੍ਹਾਂ ਵਿਦਿਆਰਥੀਆਂ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਦਾਖਲੇ ਲਈ ਬਣਦੇ ਅੰਕ ਪਹਿਲਾਂ ਹੀ ਬਣਦੇ ਹੋਣਗੇ ਜਿਸ ਕਰ ਕੇ ਇਨ੍ਹਾਂ ਨੇ ਕੋਈ ਜੋਖ਼ਮ ਉਠਾਉਣ ਦੀ ਥਾਂ ਪ੍ਰੀਖਿਆ ਨਾ ਦੇਣੀ ਹੀ ਬਿਹਤਰ ਸਮਝੀ।

Advertisement
Advertisement
Advertisement