ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਨਾਲ ਅਗਸਤ 2019 ਮਗਰੋਂ ਕੋਈ ਦੁਵੱਲੀ ਗੱਲਬਾਤ ਜਾਂ ਵਪਾਰ ਨਹੀਂ: ਪਾਕਿਸਤਾਨ

11:48 PM Aug 16, 2024 IST

ਇਸਲਾਮਾਬਾਦ, 16 ਅਗਸਤ

Advertisement

ਪਾਕਿਸਤਾਨ ਨੇ ਅੱਜ ਕਿਹਾ ਕਿ ਭਾਰਤ ਵੱਲੋਂ ਅਗਸਤ 2019 ’ਚ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਰੱਦ ਕੀਤੇ ਜਾਣ ਮਗਰੋਂ ਉਸ ਵੱਲੋਂ ਗੁਆਂਢੀ ਮੁਲਕ ਨਾਲ ਕੋਈ ਵੀ ਦੁਵੱਲੀ ਗੱਲਬਾਤ ਜਾਂ ਵਪਾਰ ਨਹੀਂ ਕੀਤਾ ਗਿਆ ਤੇ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਵਿਦੇਸ਼ ਦਫ਼ਤਰ ਦੀ ਤਰਜਮਾਨ ਮੁਮਤਾਜ਼ ਜ਼ਾਹਰਾ ਬਲੋਚ ਨੇ ਕਿਹਾ ਕਿ ਕਸ਼ਮੀਰ ’ਚ ਅਗਸਤ 2019 ਦੇ ਘਟਨਾਕ੍ਰਮ ਮਗਰੋਂ ਪਾਕਿਸਤਾਨ ਵੱਲੋਂ ਦੁਵੱਲਾ ਵਪਾਰ ਮੁਅੱਤਲ ਕਰਨ ਸਣੇ ਕਈ ਹੋਰ ਕਦਮ ਚੁੱਕੇ ਗਏ ਸਨ। ਉਨ੍ਹਾਂ ਕਿਹਾ, ‘‘ਉਹ ਸਥਿਤੀ ਬਰਕਰਾਰ ਹੈ ਅਤੇ ਦੁਵੱਲੇ ਵਪਾਰ ਦੇ ਸਬੰਧ ’ਚ ਕੋਈ ਗੱਲਬਾਤ ਨਹੀ ਕੀਤੀ ਗਈ।’’ ਦੱਸਣਯੋਗ ਹੈ ਕਿ ਭਾਰਤ ਵੱਲੋਂ 5 ਅਗਸਤ 2019 ਨੂੰ ਧਾਰਾ 370 ਰੱਦ ਕਰਕੇ ਜੰਮੂ ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਵੰਡ ਦਿੱਤਾ ਗਿਆ ਸੀ, ਜਿਸ ਮਗਰੋਂ ਦੋਵਾਂ ਮੁਲਕਾਂ ਦੇ ਸਬੰਧਾਂ ’ਚ ਨਿਘਾਰ ਆਇਆ ਹੈ। -ਪੀਟੀਆਈ

Advertisement
Advertisement
Advertisement