For the best experience, open
https://m.punjabitribuneonline.com
on your mobile browser.
Advertisement

ਆਂਗ ਸਾਂ ਸੂ ਕੀ ਦੇ ਘਰ ਦੀ ਨਿਲਾਮੀ ਲਈ ਨਾ ਪੁੱਜਿਆ ਕੋਈ ਬੋਲੀਕਾਰ

07:21 AM Mar 21, 2024 IST
ਆਂਗ ਸਾਂ ਸੂ ਕੀ ਦੇ ਘਰ ਦੀ ਨਿਲਾਮੀ ਲਈ ਨਾ ਪੁੱਜਿਆ ਕੋਈ ਬੋਲੀਕਾਰ
Advertisement

ਬੈਂਕਾਕ, 20 ਮਾਰਚ
ਮਿਆਂਮਾਰ ਦੀ ਜੇਲ੍ਹ ’ਚ ਬੰਦ ਸਾਬਕਾ ਨੇਤਾ ਆਂਗ ਸਾਂ ਸੂ ਕੀ ਦੇ ਪਰਿਵਾਰਕ ਘਰ ਦੀ ਅੱਜ ਅਦਾਲਤ ਦੇ ਹੁਕਮਾਂ ’ਤੇ ਰੱਖੀ ਗਈ ਨਿਲਾਮੀ ’ਚ ਕੋਈ ਬੋਲੀਕਾਰ ਹਾਜ਼ਰ ਨਹੀਂ ਹੋਇਆ। ਇਸ ਘਰ ’ਚ ਸੂ ਕੀ ਨੂੰ ਤਕਰੀਬਨ 15 ਸਾਲਾਂ ਤੱਕ ਨਜ਼ਰਬੰਦ ਰੱਖਿਆ ਗਿਆ ਸੀ। ਇਹ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੇ ਦਿੱਤੀ। ਮਿਆਂਮਾਰ ’ਚ ਕੋਈ ਲੋਕ ਇਸ ਘਰ ਨੂੰ ਫੌਜੀ ਸ਼ਾਸਨ ਖ਼ਿਲਾਫ਼ ਸੂ ਕੀ ਦੇ ਅਹਿੰਸਕ ਸੰਘਰਸ਼ ਦੇ ਇਤਿਹਾਸਕ ਮੀਲ ਪੱਥਰ ਵਜੋਂ ਦੇਖਦੇ ਹਨ ਜਿਸ ਲਈ ਉਸ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਮਿਲਿਆ ਸੀ। ਜਨਵਰੀ ’ਚ ਇੱਕ ਅਦਾਲਤ ਨੇ ਯਾਂਗੂਨ ’ਚ ਘਰ ਤੇ 1.9 ਏਕੜ ਜਾਇਦਾਦ ਨੂੰ 90 ਮਿਲੀਅਨ ਅਮਰੀਕੀ ਡਾਲਰ ਦੀ ਘੱਟੋ ਘੱਟ ਕੀਮਤ ’ਤੇ ਵੇਚਣ ਦਾ ਹੁਕਮ ਦਿੱਤਾ ਸੀ। ਇਸ ਬੋਲੀ ਤੋਂ ਮਿਲਣ ਵਾਲੀ ਰਾਸ਼ੀ ਸੂ ਕੀ ਤੇ ਉਸ ਤੋਂ ਵੱਖ ਹੋ ਚੁੱਕੇ ਵੱਡੇ ਭਰਾ ਵਿਚਾਲੇ ਵੰਡੀ ਜਾਵੇਗੀ। ਸੂ ਕੀ ਦੇ ਵਕੀਲਾਂ ਨੇ ਇਸ ਬੋਲੀ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ। ਇੱਥੇ ਰਹਿੰਦਿਆਂ ਸੂ ਕੀ ਨੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਤਤਕਾਲੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਸੰਯੁਕਤ ਰਾਸ਼ਟਰ ਦੇ ਤਤਕਾਲੀ ਜਨਰਲ ਸਕੱਤਰ ਬਾਨ ਕੀ ਮੂਨ ਸਮੇਤ ਕਈ ਹੋਰ ਅਹਿਮ ਹਸਤੀਆਂ ਦੀ ਮੇਜ਼ਬਾਨੀ ਕੀਤੀ ਸੀ। ਸੂ ਕੀ (78) ਕਈ ਕੇਸਾਂ ਦੇ ਮਾਮਲੇ ’ਚ 27 ਸਾਲ ਜੇਲ੍ਹ ਦੀ ਸਜ਼ਾ ਕੱਟ ਰਹੀ ਹੈ। ਫੌਜੀ ਸ਼ਾਸਨ ਨੇ ਫਰਵਰੀ 2021 ਵਿੱਚ ਉਸ ਦੀ ਚੁਣੀ ਹੋਈ ਸਰਕਾਰ ਤੋਂ ਸੱਤਾ ਖੋਹ ਲਈ ਸੀ। -ਏਪੀ

Advertisement

Advertisement
Author Image

joginder kumar

View all posts

Advertisement
Advertisement
×