For the best experience, open
https://m.punjabitribuneonline.com
on your mobile browser.
Advertisement

ਐੱਨਕੇ ਸ਼ਰਮਾ ਦੀ ਡੇਰਾਬਸੀ ਦੇ ਲੋਕਾਂ ਨਾਲ ਮਿੱਟੀ ਦੀ ਸਾਂਝ: ਪਰਵਿੰਦਰ

09:02 AM May 13, 2024 IST
ਐੱਨਕੇ ਸ਼ਰਮਾ ਦੀ ਡੇਰਾਬਸੀ ਦੇ ਲੋਕਾਂ ਨਾਲ ਮਿੱਟੀ ਦੀ ਸਾਂਝ  ਪਰਵਿੰਦਰ
ਲਾਲੜੂ ’ਚ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਪਰਵਿੰਦਰ ਸ਼ਰਮਾ। -ਫ਼ੋਟੋ: ਭੱਟੀ
Advertisement

ਪੱਤਰ ਪ੍ਰੇਰਕ
ਲਾਲੜੂ, 12 ਮਈ
ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐੱਨਕੇ ਸ਼ਰਮਾ ਦੇ ਭਰਾ ਪਰਵਿੰਦਰ ਸ਼ਰਮਾ ਨੇ ਲਾਲੜੂ ਵਿੱਚ ਚੋਣ ਦਫ਼ਤਰ ਦੇ ਉਦਘਾਟਨ ਸਮੇਂ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਭਰਾ ਐੱਨਕੇ ਸ਼ਰਮਾ ਤੇ ਸਾਡੇ ਪਰਿਵਾਰ ਦੀ ਡੇਰਾਬਸੀ ਹਲਕੇ ਦੇ ਲੋਕਾਂ ਨਾਲ ਮਿੱਟੀ ਦੀ ਸਾਂਝ ਹੈ। ਪਰਵਿੰਦਰ ਸ਼ਰਮਾ ਨੇ ਕਿਹਾ ਕਿ ਸ੍ਰੀ ਸ਼ਰਮਾ ਵੱਲੋਂ ਡੇਰਾਬਸੀ ਦੇ ਵਿਧਾਇਕ ਤੇ ਮੰਤਰੀ ਦੇ ਅਹੁਦੇ ’ਤੇ ਰਹਿੰਦਿਆਂ ਅਕਾਲੀ ਸਰਕਾਰ ਸਮੇਂ ਜ਼ੀਰਕਪੁਰ ਨੂੰ ਵੱਡੇ ਸ਼ਹਿਰ ਵਜੋਂ ਵਿਕਸਤ ਕਰਨਾ, ਡੇਰਾਬਸੀ ਕੌਂਸਲ ਦਾ ਦਰਜਾ ਵਧਾਉਣਾ ਤੇ ਲਾਲੜੂ ਨੂੰ ਨਗਰ ਕੌਂਸਲ ਬਣਾ ਕੇ ਸ਼ਹਿਰਾਂ ਵਜੋਂ ਵਿਕਸਤ ਕਰਕੇ ਵਿਕਾਸ ਦਾ ਮੁੱਢ ਬੰਨ੍ਹਿਆ ਗਿਆ ਸੀ। ਉਨ੍ਹਾਂ ਐੱਨਕੇ ਸ਼ਰਮਾ ਨੂੰ ਐੱਮਪੀ ਬਣਾਉਣ ਲਈ ਡੇਰਾਬਸੀ ਦੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਮਲਕਪੁਰ, ਗੁਰਬਿੰਦਰ ਸਿੰਘ ਹਸਨਪੁਰ, ਸਿਵਦੇਵ ਸਿੰਘ ਕੁਰਲੀ, ਸੁਰਜੀਤ ਸਿੰਘ ਟਿਵਾਣਾ, ਜਗਜੀਤ ਸਿੰਘ ਚੌਂਦਹੇੜੀ, ਬੁਲੂ ਰਾਣਾ ਆਦਿ ਆਗੂਆ ਨੇ ਵੀ ਸੰਬੋਧਨ ਕੀਤਾ।

Advertisement

Advertisement
Advertisement
Author Image

sukhwinder singh

View all posts

Advertisement