ਕਿਸਾਨ ਦੇ ਹੱਕ ਵਿੱਚ ਨਿੱਤਰੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ
ਹਰਜੀਤ ਸਿੰਘ ਪਰਮਾਰ
ਬਟਾਲਾ, 27 ਜੁਲਾਈ
ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਗੁਰਦੁਆਰਾ ਅਰਬਨ ਅਸਟੇਟ ਵਿੱਚ ਹੋਈ। ਇਸ ਮੌਕੇ ਪਿੰਡ ਬਰਿਆਰ ਦੀ ਕਿਸਾਨ ਪਰਮਜੀਤ ਕੌਰ ਨੂੰ ਹੋਰ ਕਿਸਾਨ ਯੂਨੀਅਨਾਂ ਨੂੰ ਨਾਲ ਲੈ ਕੇ ਇਨਸਾਫ ਦਿਵਾਉਣ ਦਾ ਫੈਸਲਾ ਕੀਤਾ ਗਿਆ। ਮਗਰੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਨੂੰ ਨਾਲ ਲੈ ਕੇ ਪਰਮਜੀਤ ਕੌਰ ਨੂੰ ਇਨਸਾਫ਼ ਦਿਵਾਉਣ ਲਈ ਬਟਾਲਾ ਕਲੱਬ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਾਜਗੁਰਵਿੰਦਰ ਸਿੰਘ ਘੁਮਾਣ ਨੇ ਦੱਸਿਆ ਕਿ ਪਰਮਜੀਤ ਕੌਰ ਪਤਨੀ ਸਿਮਰਜੀਤ ਸਿੰਘ ਵਾਸੀ ਪਿੰਡ ਬਰਿਆਰ ਦੀ ਪੰਜ ਕਿੱਲੇ ਜ਼ਮੀਨ ਪਿੰਡ ਹਰਪੁਰਾ ਦੇ ਸੂਏ ਦੇ ਨਾਲ ਲਗਦੀ ਹੋਣ ਦੇ ਬਾਵਜੂਦ ਉਸ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ। ਇਸ ਦੇ ਮੱਦੇਨਜ਼ਰ ਕਿਸਾਨ ਯੂਨੀਅਨਾਂ ਵੱਲੋਂ ਇੱਕ ਅਗਸਤ ਨੂੰ ਨਹਿਰੀ ਐਕਸੀਅਨ ਗੁਰਦਾਸਪੁਰ ਦੇ ਦਫ਼ਤਰ ਅੱਗੇ ਧਰਨਾ ਲਾਉਣ ਦਾ ਫੈਸਲਾ ਲਿਆ ਗਿਆ ਹੈ।
ਇਸ ਮੌਕੇ ਮਨਜੀਤ ਸਿੰਘ ਡੱਲਾ, ਗੁਰਨਾਮ ਸਿੰਘ ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਬਚਨ ਸਿੰਘ ਭੰਬੋਈ, ਬਲਦੇਵ ਸਿੰਘ ਕਲੇਰ, ਬਲਰਾਜ ਸਿੰਘ ਬਟਾਲਾ, ਗੁਰਮੀਤ ਸਿੰਘ ਢਡਿਆਲਾ, ਕਸ਼ਮੀਰ ਸਿੰਘ ਰਨਸੀਕੇ ਤਲਾ, ਸਰਬਜੀਤ ਸਿੰਘ ਫੱਤੂਪੁਰ, ਬਲਜੀਤ ਸਿੰਘ ਰਹੀਮਾਬਾਦ, ਗੁਰਬਖਸ਼ ਸਿੰਘ, ਲਖਬੀਰ ਸਿੰਘ ਹਰਪੁਰਾ, ਘਰਪਿੰਦਰ ਸਿੰਘ ਕੋਹਾਲੀ, ਰਵਿੰਦਰ ਸਿੰਘ ਕਾਨਪੁਰ, ਲਖਵਿੰਦਰ ਸਿੰਘ ਪ੍ਰਤਾਪਗੜ੍ਹ, ਜਤਿੰਦਰਜੀਤ ਸਿੰਘ ਨਾਥਪੁਰਾ, ਗੁਰਮੀਤ ਸਿੰਘ ਰਾਮਪੁਰ, ਸਰਬਜੀਤ ਸਿੰਘ ਬਰਿਆਰ, ਬਲਕਾਰ ਸਿੰਘ ਨਾਥਪੁਰ, ਜਗਤਾਰ ਸਿੰਘ ਮਨਸੂਰਕੇ, ਅਵਤਾਰ ਸਿੰਘ, ਭੁਪਿੰਦਰ ਸਿੰਘ, ਮਨਤਾਜ ਸਿੰਘ ਜੋਬਨਪ੍ਰੀਤ ਸਿੰਘ, ਸੁਖਦੇਵ ਸਿੰਘ, ਸਮਸ਼ੇਰ ਸਿੰਘ, ਤਰਸੇਮ ਸਿੰਘ, ਪਰਮਜੀਤ ਸਿੰਘ, ਬੂੜ ਸਿੰਘ, ਨਿਰਮਲ ਸਿੰਘ, ਹਰਪਾਲ ਸਿੰਘ ਦਿਆਲਗੜ੍ਹ, ਨਵਤੇਜ ਸਿੰਘ ਮਲੂਦੁਆਰਾ, ਗੁਰਮੁਖ ਸਿੰਘ ਮੌਜੂਦ ਸਨ।