For the best experience, open
https://m.punjabitribuneonline.com
on your mobile browser.
Advertisement

ਨਿਠਾਰੀ ਕਾਂਡ: ਕੋਲੀ ਨੂੰ ਬਰੀ ਕਰਨ ਦੇ ਹੁਕਮਾਂ ਖ਼ਿਲਾਫ਼ ਸੀਬੀਆਈ ਦੀ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤ ਹੋਇਆ ਸੁਪਰੀਮ ਕੋਰਟ

02:03 PM Jul 08, 2024 IST
ਨਿਠਾਰੀ ਕਾਂਡ  ਕੋਲੀ ਨੂੰ ਬਰੀ ਕਰਨ ਦੇ ਹੁਕਮਾਂ ਖ਼ਿਲਾਫ਼ ਸੀਬੀਆਈ ਦੀ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤ ਹੋਇਆ ਸੁਪਰੀਮ ਕੋਰਟ
ਸੁਰਿੰਦਰ ਕੋਲੀ ਦੀ ਫਾਈਲ ਫੋਟੋ।
Advertisement

ਨਵੀਂ ਦਿੱਲੀ, 8 ਜੁਲਾਈ
ਸੁਪਰੀਮ ਕੋਰਟ ਨੇ 2006 ਦੇ ਨਿਠਾਰੀ ਹੱਤਿਆ ਕਾਂਡ ਵਿੱਚ ਸੁਰਿੰਦਰ ਕੋਲੀ ਨੂੰ ਬਰੀ ਕਰਨ ਦੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਸੀਬੀਆਈ ਦੀ ਪਟੀਸ਼ਨ ’ਤੇ ਸੁਣਵਾਈ ਲਈ ਅੱਜ ਸਹਿਮਤੀ ਜਤਾਈ ਹੈ। ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਹਾਈ ਕੋਰਟ ਦੇ 16 ਅਕਤੂਬਰ 2023 ਦੇ ਫੈਸਲਾ ਖ਼ਿਲਾਫ਼ ਸੀਬੀਆਈ ਦੀਆਂ ਵੱਖ-ਵੱਖ ਪਟੀਸ਼ਨਾਂ ’ਤੇ ਕੋਲੀ ਤੋਂ ਜਵਾਬ ਮੰਗਿਆ ਹੈ। ਸਿਖ਼ਰਲੀ ਅਦਾਲਤ ਨੇ ਮਈ ਵਿੱਚ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੇ ਇਕ ਪੀੜਤ ਦੇ ਪਿਤਾ ’ਤੇ ਸੁਣਵਾਈ ਲਈ ਸਹਿਮਤੀ ਜਤਾਈ ਸੀ। ਬੈਂਚ ਨੇ ਕਿਹਾ ਕਿ ਸੀਬੀਆਈ ਦੀਆਂ ਪਟੀਸ਼ਨਾਂ ਉਕਤ ਪਟੀਸ਼ਨ ਦੇ ਨਾਲ ਸੁਣਵਾਈ ਵਾਸਤੇ ਆਉਣਗੀਆਂ। ਕੌਮੀ ਰਾਜਧਾਨੀ ਨਾਲ ਲੱਗਦੇ ਨੋਇਡਾ ਦੇ ਨਿਠਾਰੀ ਵਿੱਚ 29 ਦਸੰਬਰ 2006 ਨੂੰ ਇਕ ਘਰ ਦੇ ਪਿੱਛੇ ਨਾਲੇ ’ਚੋਂ ਅੱਠ ਬੱਚਿਆਂ ਦੇ ਕੰਕਾਲ ਮਿਲਣ ਨਾਲ ਦਹਿਸ਼ਤ ਫੈਲ ਗਈ ਸੀ। -ਪੀਟੀਆਈ

Advertisement

Advertisement
Advertisement
Author Image

Advertisement