ਨਿਤੇਸ਼ ‘ਸਰਬੋਤਮ ਪੁਰਸ਼ ਪੈਰਾ ਬੈਡਮਿੰਟਨ ਖਿਡਾਰੀ’ ਪੁਰਸਕਾਰ ਲਈ ਨਾਮਜ਼ਦ
06:00 AM Dec 03, 2024 IST
ਨਵੀਂ ਦਿੱਲੀ:
Advertisement
ਭਾਰਤ ਦੇ ਪੈਰਾਲੰਪਿਕ ਚੈਂਪੀਅਨ ਕੁਮਾਰ ਨਿਤੇਸ਼ ਨੂੰ ਤਿੰਨ ਹੋਰ ਖਿਡਾਰੀਆਂ ਦੇ ਨਾਲ ਵਿਸ਼ਵ ਬੈਡਮਿੰਟਨ ਫੈਡਰੇਸ਼ਨ ਦੇ ਸਾਲ ਦੇ ਸਰਬੋਤਮ ਪੁਰਸ਼ ਪੈਰਾ ਬੈਡਮਿੰਟਨ ਖਿਡਾਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਬੀਡਬਲਿਊਐੱਫ ਨੇ ਅੱਜ ਇਹ ਜਾਣਕਾਰੀ ਦਿੱਤੀ। ਪੈਰਿਸ ਪੈਰਾਲੰਪਿਕ (2024) ਵਿੱਚ ‘ਐੱਸਐੱਲ3’ ਵਰਗ ’ਚ ਆਪਣਾ ਪਹਿਲਾ ਸੋਨ ਤਗ਼ਮਾ ਜਿੱਤਣ ਵਾਲੇ 29 ਸਾਲਾ ਨਿਤੇਸ਼ ਦਾ ਮੁਕਾਬਲਾ ਮਲੇਸ਼ੀਆ ਦੇ ਦੋ ਵਾਰ ਦੇ ਪੈਰਾਲੰਪਿਕ ਸੋਨ ਤਗ਼ਮਾ ਜੇਤੂ ਚੇਹ ਲੀਕ ਹੋਊ (ਐੱਸਯੂ5) ਜਪਾਨ ਦੇ ਦਾਇਕੀ ਕਾਜੀਵਾਰਾ (ਡਬਲਿਊਐੱਚ2) ਅਤੇ ਚੀਨ ਦੇ ਕਿਊ ਜ਼ਿਮੋ (ਡਬਲਿਊਐੱਚ1) ਨਾਲ ਹੈ। -ਪੀਟੀਆਈ
Advertisement
Advertisement