ਨਿਰਮਲਾ ਸੀਤਾਰਾਮਨ ਨੇ ਆਰਥਿਕ ਸਰਵੇਖਣ 2023-24 ਕੀਤਾ ਪੇਸ਼
12:34 PM Jul 22, 2024 IST
ਨਵੀਂ ਦਿੱਲੀ, 22 ਜੁਲਾਈ
Advertisement
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਲੋਕ ਸਭਾ ਵਿੱਚ ਆਰਥਿਕ ਸਰਵੇਖਣ 2023-24 ਪੇਸ਼ ਕੀਤਾ। ਸੀਤਾਰਾਮਨ ਮੰਗਲਵਾਰ ਨੂੰ 2024-25 ਦਾ ਕੇਂਦਰੀ ਬਜਟ ਪੇਸ਼ ਕਰੇਗੀ। ਆਰਥਿਕ ਸਰਵੇਖਣ ਅਨੁਸਾਰ ਵਿੱਤੀ ਸਾਲ 2024-2025 ਵਿੱਚ ਆਰਥਿਕ ਵਿਕਾਸ ਦਰ 6.5 ਤੋਂ ਸੱਤ ਫ਼ੀਸਦੀ ਰਹਿਣ ਦਾ ਅਨੁਮਾਨ ਹੈ, ਜਦਕਿ ਸਾਲ 2023-24 ਵਿੱਚ ਇਹ 8.2 ਫ਼ੀਸਦੀ ਰਹਿਣ ਦਾ ਅਨੁਮਾਨ ਸੀ। ਸਰਵੇਖਣ ਅਨੁਸਾਰ ਮਹਿੰਗਾਈ ਦਰ ਕਾਫ਼ੀ ਹੱਦ ਤੱਕ ਕਾਬੂ ਹੇਠ ਹੈ, ਹਾਲਾਂਕਿ ਕੁਝ ਖੁਰਾਕ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਮਹਿੰਗਾਈ ਦਰ ਵਿੱਚ ਵਾਧਾ ਹੋਣ ਦਾ ਅਨੁਮਾਨ ਹੈ। ਇਸੇ ਤਰ੍ਹਾਂ ਵਿੱਤੀ ਵਰ੍ਹਾ 2023 ਦੇ ਮੁਕਾਬਲੇ ਵਪਾਰ ਘਾਟਾ ਇਸ ਸਾਲ ਘੱਟ ਹੈ ਅਤੇ ਚਾਲੂ ਖਾਤੇ ਦਾ ਘਾਟਾ ਜੀਡੀਪੀ ਦਾ ਲਗਭਗ 0.7 ਫ਼ੀਸਦੀ ਹੈ। ਸਰਵੇਖਣ ਅਨੁਸਾਰ ਭਾਰਤੀ ਅਰਥਵਿਵਸਥਾ ਮੌਜੂਦਾ ਸਮੇਂ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੈ। -ਪੀਟੀਆਈ
Advertisement
Advertisement
Related News
Advertisement