For the best experience, open
https://m.punjabitribuneonline.com
on your mobile browser.
Advertisement

ਨਿਰਮਲ ਕੁਟੀਆ ਨਤਮਸਤਕ ਹੋਏ ਮਹਿੰਦਰ ਸਿੰਘ ਕੇਪੀ

08:01 AM Apr 26, 2024 IST
ਨਿਰਮਲ ਕੁਟੀਆ ਨਤਮਸਤਕ ਹੋਏ ਮਹਿੰਦਰ ਸਿੰਘ ਕੇਪੀ
ਮਹਿੰਦਰ ਸਿੰਘ ਕੇਪੀ ਨੂੰ ਵਾਤਾਵਰਨ ਦਾ ਏਜੰਡਾ ਸੌਂਪਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ।
Advertisement

ਪਾਲ ਸਿੰਘ ਨੌਲੀ
ਜਲੰਧਰ, 25 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਤੋਂ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਨਿਰਮਲ ਕੁਟੀਆ ਸੀਚੇਵਾਲ ਜਾ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਅਸ਼ੀਰਵਾਦ ਲਿਆ। ਸ੍ਰੀ ਕੇਪੀ ਦੇ ਨਾਲ ਹਲਕਾ ਸ਼ਾਹਕੋਟ ਦੇ ਅਕਾਲੀ ਆਗੂ ਵੀ ਵੱਡੀ ਗਿਣਤੀ ਨਿਰਮਲ ਕੁਟੀਆ ਪਹੁੰਚੇ। ਵਾਤਾਵਰਨ ਪ੍ਰੇਮੀ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਨੂੰ ਵਾਤਾਵਰਨ ਦਾ ਏਜੰਡਾ ਸੌਂਪਦਿਆਂ ਕਿਹਾ ਕਿ ਉਹ ਇਸ ਨੂੰ ਆਪਣੀ ਚੋਣ ਮੁਹਿੰਮ ਦਾ ਹਿੱਸਾ ਬਣਾਉਣ। ਉਨ੍ਹਾਂ ਮਹਿੰਦਰ ਸਿੰਘ ਕੇਪੀ ਨੂੰ ਲੋਕ ਸਭਾ ਦੀ ਸੰਸਦੀ ਕਮੇਟੀ ਦਾ ਹਵਾਲਾ ਦਿੰਦਿਆ ਦੱਸਿਆ ਕਿ ਦੇਸ਼ ਵਿੱਚ 310 ਜ਼ਿਲ੍ਹੇ ਜਲਵਾਯੂ ਤਬਦੀਲੀ ਦੀ ਮਾਰ ਹੇਠਾਂ ਆਏ ਹੋਏ ਹਨ ਜਿਨ੍ਹਾਂ ਵਿੱਚ 9 ਜ਼ਿਲ੍ਹੇ ਪੰਜਾਬ ਦੇ ਹਨ ਤੇ ਇਨ੍ਹਾਂ ਵਿੱਚੋਂ ਜਲੰਧਰ ਬਹੁਤ ਹੀ ਸੰਵੇਦਸ਼ੀਲ ਜ਼ਿਲ੍ਹਿਆਂ ਵਿੱਚ ਸ਼ਾਮਲ ਹੈ।
ਸ੍ਰੀ ਕੇਪੀ ਨੇ ਕਿਹਾ ਕਿ ਸੰਤ ਸੀਚੇਵਾਲ ਕਿਸੇ ਵੀ ਰਾਜਸੀ ਧਿਰ ਤੋਂ ਉਪਰ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਦੀ ਤਰ੍ਹਾਂ ਸੰਤ ਸੀਚੇਵਾਲ ਜੀ ਤੋਂ ਆਸ਼ੀਰਵਾਦ ਲੈਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਉਹ ਵਾਤਾਵਰਨ ਦੇ ਮੁੱਦੇ ਨੂੰ ਪਹਿਲ ਦੇ ਆਧਾਰ ’ਤੇ ਲੈਣ ’ਤੇ ਸੰਤ ਸਮਾਜ ਵੱਲੋਂ ਜਿਹੜਾ ਏਜੰਡਾ ਸੰਤ ਸੀਚੇਵਾਲ ਨੇ ਉਨ੍ਹਾਂ ਨੂੰ ਦਿੱਤਾ ਗਿਆ ਹੈ, ਉਸ ’ਤੇ ਉਹ ਪਹਿਰਾ ਦੇਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਸੁਰਜੀਤ ਸਿੰੰਘ ਸ਼ੰਟੀ, ਜਰਨੈਲ ਸਿੰਘ ਗੜ੍ਹਦੀਵਾਲਾ, ਬਚਿੱਤਰ ਸਿੰਘ ਕੋਹਾੜ, ਕੇਵਲ ਸਿੰਘ, ਇੰਜ. ਮੋਹਣ ਲਾਲ ਸੂਦ, ਜਸਪਾਲ ਸਿੰਘ, ਨੰਬਰਦਾਰ ਨਿਰਮਲ ਸਿੰਘ ਤੇ ਹੋਰ ਅਕਾਲੀ ਆਗੂ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×