ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਰੰਜਣ ਸੈਲਾਨੀ ਦੀ ਪੁਸਤਕ ‘ਮੀਲ ਪੱਥਰ ਜ਼ਿੰਦਗੀ ਦੇ’ ਲੋਕ ਅਰਪਣ

07:32 AM Jul 16, 2024 IST
ਨਿਰੰਜਣ ਸਿੰਘ ਸੈਲਾਨੀ ਦੀ ਪੁਸਤਕ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ। -ਫੋਟੋ: ਅਕੀਦਾ

ਪੱਤਰ ਪ੍ਰੇਰਕ
ਪਟਿਆਲਾ, 15 ਜੁਲਾਈ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸ਼ਬਦਾਵਲੀ ਪਬਲੀਕੇਸ਼ਨਜ਼ ਅਤੇ ਸਾਹਿਤਕ ਮੰਚ ਵੱਲੋਂ ਸਟੇਟ ਐਵਾਰਡੀ ਨਿਰੰਜਣ ਸਿੰਘ ਸੈਲਾਨੀ ਦੀ ਸ਼ਾਹਮੁਖੀ-ਪੰਜਾਬੀ ਵਿੱਚ ਲਿਖੀ ਪੁਸਤਕ ਸਵੈ-ਜੀਵਨੀ ‘ਮੀਲ ਪੱਥਰ ਜ਼ਿੰਦਗੀ ਦੇ’ ਲੋਕ ਅਰਪਣ ਫ਼ਾਰਸੀ, ਉਰਦੂ ਤੇ ਅਰਬੀ ਵਿਭਾਗ ਦੇ ਮੁਖੀ ਡਾ. ਰਹਿਮਾਨ ਅਖ਼ਤਰ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸੈਲਾਨੀ ਵੱਲੋਂ ਆਪਣੀ ਆਤਮ-ਕਥਾ ਨੂੰ ਮਾਂ-ਬੋਲੀ ਪੰਜਾਬੀ ਦੀ ਸ਼ਾਹਮੁਖੀ ਲਿਪੀ ਵਿਚ ਪ੍ਰਕਾਸ਼ਿਤ ਕਰਨਾ ਇਕ ਸ਼ਲਾਘਾਯੋਗ ਕਦਮ ਹੈ। ਸਮਾਗਮ ਦੇ ਆਰੰਭ ਵਿਚ ਤ੍ਰੈ-ਭਾਸ਼ੀ ਸ਼ਾਇਰ ਅੰਮ੍ਰਿਤਪਾਲ ਸਿੰਘ ਸ਼ੈਦਾ ਨੇ ਦੱਸਿਆ ਕਿ ਇਸ ਪੁਸਤਕ ਵਿਚ ਲਹਿੰਦੇ ਪੰਜਾਬ ਦੇ ਸਿਰਮੌਰ ਕਲਮਕਾਰ/ਸ਼ਾਇਰ ਸਗੀਰ ਤਬੱਸਮ ਦਾ ਬੜਾ ਭਾਵਪੂਰਤ ਮੁੱਖ-ਬੰਧ ਸ਼ਾਮਲ ਹੈ। ਭਾਰਤੀ ਪੰਜਾਬ ਦੇ ਸ਼੍ਰੋਮਣੀ ਲੇਖਕ ਮਨਮੋਹਨ ਸਿੰਘ ਦਾਊਂ ਅਤੇ ਡਾ. ਸੁਰੇਸ਼ ਨਾਇਕ ਦੀਆਂ ਅਹਿਮ ਟਿੱਪਣੀਆਂ ਵੀ ਸ਼ਾਮਲ ਹਨ। ਪੁਸਤਕ ਬਾਰੇ ਸਾਬਕਾ ਮੁਖੀ ਡਾ. ਮੁਹੰਮਦ ਜਮੀਲ, ਉੱਘੇ ਸ਼ਾਇਰ ਗੁਰਦਰਸ਼ਨ ਸਿੰਘ ਗੁਸੀਲ, ਸ਼੍ਰੋਮਣੀ ਲੇਖਕ ਡਾ. ਦਰਸ਼ਨ ਸਿੰਘ ਆਸ਼ਟ, ਇੰਜ. ਸਿਮਰਨਜੀਤ ਸਿੰਘ ਚੱਢਾ ਨੇ ਵੀ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

Advertisement

Advertisement