For the best experience, open
https://m.punjabitribuneonline.com
on your mobile browser.
Advertisement

ਸ਼ਹਿਰ ’ਚੋਂ ਨੌਂ ਦੁਪਹੀਆ ਵਾਹਨ ਤੇ ਆਟੋ ਰਿਕਸ਼ਾ ਚੋਰੀ

07:59 AM Jun 07, 2024 IST
ਸ਼ਹਿਰ ’ਚੋਂ ਨੌਂ ਦੁਪਹੀਆ ਵਾਹਨ ਤੇ ਆਟੋ ਰਿਕਸ਼ਾ ਚੋਰੀ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਜੂਨ
ਇੱਥੇ ਵੱਖ-ਵੱਖ ਥਾਵਾਂ ਤੋਂ ਛੇ ਮੋਟਰਸਾਈਕਲ, ਤਿੰਨ ਐਕਟਿਵਾ ਅਤੇ ਇੱਕ ਆਟੋ ਰਿਕਸ਼ਾ ਚੋਰੀ ਹੋ ਗਿਆ ਹੈ। ਥਾਣਾ ਜੋਧੇਵਾਲ ਦੇ ਇਲਾਕੇ ਨੂਰਵਾਲਾ ਰੋਡ ਬੈਂਕ ਕਲੋਨੀ ਵਾਸੀ ਗੁਰਪ੍ਰੀਤ ਸਿੰਘ ਦਾ ਆਟੋ ਰਿਕਸ਼ਾ ਘਰ ਦੇ ਬਾਹਰੋਂ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਅਮਨ ਨਗਰ ਵਾਸੀ ਸੰਜੀਵ ਗਿਰੀ ਦਾ ਮੋਟਰਸਾਈਕਲ ਪਿੰਡ ਜੱਸੀਆਂ ਸਥਿਤ ਸ਼ਰਾਬ ਦੇ ਠੇਕੇ ਬਾਹਰੋਂ ਚੋਰੀ ਹੋ ਗਿਆ ਹੈ। ਇਸੇ ਤਰ੍ਹਾਂ ਨੇੜੇ ਪੁਲੀਸ ਚੌਂਕੀ ਸ਼ਿਮਲਾਪੁਰੀ ਵਾਸੀ ਵਿਕਰਮ ਕੁਮਾਰ ਦਾ ਮੋਟਰਸਾਈਕਲ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਸ਼ਿਮਲਾਪੁਰੀ ਤੋਂ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਥਾਣਾ ਡਵੀਜ਼ਨ ਨੰਬਰ 6 ਦੇ ਇਲਾਕੇ ਪ੍ਰਤਾਪ ਚੋਕ ਨੇੜੇ ਇੰਡੀਅਨ ਬੈਂਕ ਸਾਹਮਣੇ ਪਾਰਕ ਕੋਲੋਂ ਸੁਨੀਲ ਕੁਮਾਰ ਵਾਸੀ ਬਾਲਮੀਕੀ ਮੁਹੱਲਾ ਜਮਾਲਪੁਰ ਅਵਾਣਾ ਦਾ ਐਕਟਿਵਾ ਚੋਰੀ ਹੋ ਗਿਆ ਹੈ। ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਫਿਰੋਜ਼ਪੁਰ ਰੋਡ ਸਥਿਤ ਸਹਿਨਸ਼ਾਹ ਪੈਲੇਸ ਨੇੜੇ ਯੈੱਸ ਬੈਂਕ ਬਾਹਰੋਂ ਜਸਵੀਰ ਸਿੰਘ ਵਾਸੀ ਪਾਇਲ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਇਸੇ ਤਰ੍ਹਾਂ ਗੁਰਦੇਵ ਨਗਰ ਤੋਂ ਗੌਰਵ ਸ਼ਰਮਾ ਵਾਸੀ ਨਵੀਨ ਨਗਰ ਜੱਸੀਆਂ ਰੋਡ ਹੈਬੋਵਾਲ ਕਲਾਂ ਦਾ ਮੋਟਰਸਾਈਕਲ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਥਾਣਾ ਮਾਡਲ ਟਾਊਨ ਦੇ ਇਲਾਕੇ ਮਾਡਲ ਹਾਊਸ ਸਥਿਤ ਹੁਨਰ ਸਿਲਾਈ ਸੈਂਟਰ ਦੇ ਬਾਹਰੋਂ ਜਸਪ੍ਰੀਤ ਕੌਰ ਵਾਸੀ ਮੇਨ ਮੰਦਰ ਵਾਲੀ ਗਲੀ ਵਿਸ਼ਾਲ ਨਗਰ ਦਾ ਐਕਟਿਵਾ ਸਕੂਟਰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਇਸੇ ਤਰ੍ਹਾਂ ਟਿਊਸ਼ਨ ਮਾਰਕੀਟ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਦਵੇਸਨ ਇੰਸਟੀਟਿਊਟ ਦੇ ਬਾਹਰੋਂ ਮੁਸਕਾਨ ਰਾਣਾ ਵਾਸੀ ਮਾਨ ਨਗਰ ਡਾਬਾ ਰੋਡ ਢੰਡਾਰੀ ਕਲਾਂ ਦਾ ਐਕਟਿਵਾ ਸਕੂਟਰ ਚੋਰੀ ਹੋ ਗਿਆ ਹੈ। ਥਾਣਾ ਫੋਕਲ ਪੁਆਇੰਟ ਦੇ ਇਲਾਕੇ ਫੇਸ-5 ਫੋਕਲ ਪੁਆਇੰਟ ਸਥਿਤ ਗੋ-ਗੋ ਫੈਕਟਰੀ ਦੇ ਬਾਹਰੋਂ ਲਾਲ ਮੋਹਨ ਕੁਮਾਰ ਵਾਸੀ ਅੰਬੇਦਕਰ ਨਗਰ ਗਿਆਸਪੁਰਾ ਦਾ ਮੋਟਰਸਾਈਕਲ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਇਸੇ ਤਰ੍ਹਾਂ ਫੇਸ-1 ਫੋਕਲ ਪੁਆਇੰਟ ਸਥਿਤ ਇੱਕ ਘਰ ਦੇ ਬਾਹਰ ਬਣੀ ਪਾਰਕ ਕੋਲੋਂ ਪਰਮਜੀਤ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰ ਲਏ ਹਨ।

Advertisement

Advertisement
Author Image

joginder kumar

View all posts

Advertisement
Advertisement
×