For the best experience, open
https://m.punjabitribuneonline.com
on your mobile browser.
Advertisement

ਗੋਲੀਬਾਰੀ ’ਚ ਦੋ ਨਾਬਾਲਗਾਂ ਸਣੇ ਨੌਂ ਜਣੇ ਜ਼ਖ਼ਮੀ

06:55 AM Jul 06, 2023 IST
ਗੋਲੀਬਾਰੀ ’ਚ ਦੋ ਨਾਬਾਲਗਾਂ ਸਣੇ ਨੌਂ ਜਣੇ ਜ਼ਖ਼ਮੀ
Advertisement

ਵਾਸ਼ਿੰਗਟਨ ਡੀਸੀ, 5 ਜੁਲਾਈ
ਵਾਸ਼ਿੰਗਟਨ ਡੀਸੀ ਵਿੱਚ ਅੱਜ ਤੜਕੇ ਦੋ ਨਾਬਾਲਗਾਂ ਸਣੇ ਨੌਂ ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਮੈਟਰੋਪੌਲੀਟਨ ਪੁਲੀਸ ਵਿਭਾਗ ਦੇ ਸਹਾਇਕ ਚੀਫ ਲੈਸਲੀ ਪਾਰਸਨਜ਼ ਨੇ ਟਵਿੱਟਰ ’ਤੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਤੜਕੇ 1 ਵਜੇ ਪੁਲੀਸ ਨੂੰ ਯੂਐੱਸ ਕੈਪੀਟਲ ਦੇ ਉੱਤਰ-ਪੱਛਮੀ ਚਤੁਰਭੁਜ ਵਿੱਚ ਮੀਡ ਸਟ੍ਰੀਟ ’ਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਦੇਖਿਆ ਕਿ ਉੱਥੇ ਇਕ ਨੌਂ ਸਾਲ ਅਤੇ ਇਕ 17 ਸਾਲ ਦੇ ਨਾਬਾਲਗਾਂ ਸਣੇ ਕਈ ਵਿਅਕਤੀਆਂ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ। ਸੂਬੇ ਦੇ ਫਾਇਰ ਵਿਭਾਗ ਤੇ ਐਮਰਜੈਂਸੀ ਸੇਵਾਵਾਂ ਵੱਲੋਂ ਕਈ ਪੀੜਤਾਂ ਨੂੰ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। -ਏਪੀ

Advertisement

Advertisement
Tags :
Author Image

sukhwinder singh

View all posts

Advertisement
Advertisement
×