ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ-ਐੱਨਸੀਆਰ ਵਿੱਚ ਮੀਂਹ ਕਾਰਨ ਨੌਂ ਮੌਤਾਂ

08:01 AM Aug 02, 2024 IST
ਨਵੀਂ ਦਿੱਲੀ ਵਿੱੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ ’ਤੇ ਖੜ੍ਹਾ ਪਾਣੀ। - ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਅਗਸਤ
ਦਿੱਲੀ-ਐਨਸੀਆਰ ਵਿੱਚ ਮੀਂਹ ਕਾਰਨ ਮਾਂ, ਪੁੱਤ ਦੀ ਮੌਤ ਹੋ ਗਈ ਜਦੋਂਕਿ ਛੱਤ ਡਿੱਗਣ ਕਾਰਨ ਅਨਿਲ ਕੁਮਾਰ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ। ਐੱਨਸੀਆਰ ਦੇ ਕਾਰੋਬਾਰੀ ਸ਼ਹਿਰ ਗੁਰੂਗਰਾਮ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਪਾਣੀ ਵਿੱਚ ਫੈਲੇ ਕਰੰਟ ਦੀ ਲਪੇਟ ਵਿੱਚ ਆਉਣ ਕਾਰਨ ਹੋ ਗਈ। ਨੋਇਡਾ ਵਿੱਚ ਵੀ ਕੰਧ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਇਸੇ ਦੌਰਾਨ ਫਰੀਦਾਬਾਦ ਦੇ ਉੱਚਾ ਪਿੰਡ ਦੇ ਪ੍ਰਿੰਸ (23) ਦੀ ਮੋਹਨਾ ਨੂੰ ਜਾਂਦੀ ਸੜਕ ਕੋਲ ਵਗਦੇ ਨਾਲੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਉਹ ਰਾਤ ਨੂੰ ਖਾਣਾ ਲੈਣ ਗਿਆ ਸੀ ਕਿ ਸੜਕ ਦੇ ਬਰਾਬਰ ਨਾਲੇ ਦਾ ਪਾਣੀ ਆਉਣ ਕਰਕੇ ਉਹ ਨਾਲੇ ਵਿੱਚ ਚਲਾ ਗਿਆ। ਡੂੰਘੇ ਪਾਣੀ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਅੱਜ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਲਾਸ਼ ਕੱਢੀ ਗਈ।ਮੌਸਮ ਵਿਭਾਗ ਨੇ ਦਿੱਲੀ-ਐੱਨਸੀਆਰ ਵਿੱਚ 2 ਅਗਸਤ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਕੌਮੀ ਰਾਜਧਾਨੀ ਵਿੱਚ ਬੁੱਧਵਾਰ ਸ਼ਾਮ ਨੂੰ ਭਾਰੀ ਮੀਂਹ ਪੈਣ ਤੋਂ ਬਾਅਦ ਸ਼ਾਮ ਨੂੰ‌ ਪੂਰਬੀ ਦਿੱਲੀ ਦੇ ਮਯੂਰ ਵਿਹਾਰ ਫੇਜ਼ 3 ਵਿੱਚ ਇੱਕ ਔਰਤ ਅਤੇ ਉਸ ਦਾ ਪੁੱਤਰ ਇੱਕ ਖੁੱਲ੍ਹੇ ਨਾਲੇ ਵਿੱਚ ਡੁੱਬ ਗਏ ਸਨ। ਮ੍ਰਿਤਕਾਂ ਦੀ ਪਛਾਣ ਤਨੂਜਾ (22) ਅਤੇ ਉਸ ਦੇ ਬੱਚੇ ਪ੍ਰਿਆਂਸ਼ (3) ਵਾਸੀ ਪ੍ਰਕਾਸ਼ ਨਗਰ ਖੋਡਾ ਕਲੋਨੀ, ਗਾਜ਼ੀਆਬਾਦ ਵਜੋਂ ਹੋਈ ਹੈ। ਉੱਤਰੀ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿੱਚ ਛੱਤ ਡਿੱਗਣ ਕਾਰਨ ਅਨਿਲ ਕੁਮਾਰ ਨਾਂ ਦੇ ਵਿਅਕਤੀ ਦੀ ਮੌਤ ਹੋਈ।
ਗੁਰੂਗਰਾਮ ਦੇ ਇਫਕੋ ਚੌਕ ਮੈਟਰੋ ਸਟੇਸ਼ਨ ਨੇੜੇ ਤਿੰਨ ਵਿਅਕਤੀ ਬਿਜਲੀ ਦੇ ਕਰੰਟ ਨਾਲ ਝੁਲਸ ਗਏ। ਇਹ ਘਟਨਾ ਰਾਤ ਕਰੀਬ 10 ਵਜੇ ਵਾਪਰੀ ਜਦੋਂ ਬਰਸਾਤੀ ਪਾਣੀ ਵਿੱਚੋਂ ਲੰਘ ਰਹੇ ਤਿੰਨ ਵਿਅਕਤੀ ਬਿਜਲੀ ਦੀ ਲਪੇਟ ਵਿੱਚ ਆਈ ਤਾਰ ਤੋਂ ਕਰੰਟ ਲਗਵਾ ਬੈਠੇ। ਮ੍ਰਿਤਕਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਉਨਾਓ ਦੇ ਦੇਵੇਂਦਰ ਵਾਜਪਾਈ, ਹਰਿਆਣਾ ਦੇ ਮਹਿੰਦਰਗੜ੍ਹ ਦੇ ਜੈਪਾਲ ਯਾਦਵ ਅਤੇ ਦਿੱਲੀ ਦੇ ਸੰਗਮ ਵਿਹਾਰ ਦੇ ਵਸੀਮ ਸਾਮਾ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਬੀਐੱਨਐੱਸਐੱਸ ਦੀ ਧਾਰਾ 195 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਇਸ ਤੋਂ ਪਹਿਲਾਂ ਸਥਾਨਕ ਵਿਧਾਇਕ ਕੁਲਦੀਪ ਕੁਮਾਰ ਨੇ ਐਕਸ ’ਤੇ ਲਿਖਿਆ ਕਿ ਅੱਜ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਖੋਦਾ ਕਲੋਨੀ ਦੀ ਸਰਹੱਦ ’ਤੇ ਡੀਡੀਏ ਵੱਲੋਂ ਬਣਾਈ ਜਾ ਰਹੀ ਡਰੇਨ ਵਿੱਚ ਕਿਸੇ ਕਿਸਮ ਦੀ ਬੈਰੀਕੇਡਿੰਗ ਨਾ ਹੋਣ ਕਾਰਨ ਇੱਕ ਔਰਤ ਅਤੇ ਉਸ ਦੇ ਕਰੀਬ ਸਾਲ ਦੇ ਬੱਚੇ ਦੀ ਡਿੱਗ ਕੇ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਦਿੱਲੀ ਦੇ ਉਪ ਰਾਜਪਾਲ ਇਨ੍ਹਾਂ ਲਾਪ੍ਰਵਾਹ ਡੀਡੀਏ ਅਫਸਰਾਂ ਖ਼ਿਲਾਫ਼ ਸਖਤ ਕਾਰਵਾਈ ਕਰਨਗੇ ਅਤੇ ਪੁਲੀਸ ਕੇਸ ਦਾਇਰ ਕਰਨਗੇ। ਸ਼ਹਿਰ ਵਿੱਚ ਕੱਲ੍ਹ ਇੱਕ ਘੰਟੇ ਵਿੱਚ 100 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਪ੍ਰਗਤੀ ਮੈਦਾਨ ਖੇਤਰ ਵਿੱਚ ਅਧਿਕਾਰੀਆਂ ਨੇ ਘੰਟੇ ਵਿੱਚ 112.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਜਿਸ ਨਾਲ ਕਈ ਥਾਈਂ ਪਾਣੀ ਭਰ ਗਿਆ ।

Advertisement

ਸੜਕਾਂ ’ਤੇ ਪਾਣੀ ਭਰਨ ਕਾਰਨ ਕਈ ਥਾਈਂ ਟਰੈਫਿਕ ਜਾਮ

ਦਿੱਲੀ ਦੇ ਕਈ ਇਲਾਕਿਆਂ ਵਿੱਚ ਪਾਣੀ ਭਰਨ ਅਤੇ ਟ੍ਰੈਫਿਕ ਜਾਮ ਹੋਣ ਮਗਰੋਂ ਅੱਜ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਆਈਟੀਓ, ਮਿੰਟੋ ਪੁਲ, ਪੁਲ ਪ੍ਰਹਲਾਦਪੁਰ ਰੇਲਵੇ ਅੰਡਰਪਾਸ, ਐਮਬੀ ਰੋਡ, ਧੌਲਾ ਕੁਆਂ, ਮਥੁਰਾ ਰੋਡ, ਸਰਿਤਾ ਵਿਹਾਰ ਮੈਟਰੋ ਸਟੇਸ਼ਨ, ਮੂਲਚੰਦ ਤੋਂ ਚਿਰਾਗ ਡੱਲੀ ਵੱਲ ਜਾਣ ਵਾਲੇ ਕੈਰੇਜਵੇਅ, ਜੰਗਪੁਰਾ, ਗੱਫਾਰ ਮਾਰਕੀਟ, ਅਨੁਵਰਤ ਮਾਰਗ, ਸਦਰ ਬਾਜ਼ਾਰ ਆਦਿ ਖੇਤਰਾਂ ਵਿੱਚ ਪਾਣੀ ਭਰ ਜਾਣ ਕਾਰਨ ਆਵਾਜਾਈ ਠੱਪ ਹੋ ਗਈ।

Advertisement
Advertisement
Advertisement