ਬਿਜਲੀ ਚੋਰੀ ਦੇ ਨੌਂ ਕੇਸ ਦਰਜ, ਤਿੰਨ ਲੱਖ ਰੁਪਏ ਜੁਰਮਾਨਾ
07:42 AM Aug 12, 2024 IST
ਪੱਤਰ ਪ੍ਰੇਰਕ
ਭਦੌੜ, 11 ਅਗਸਤ
ਬਿਜਲੀ ਚੋਰੀ ਰੋਕਣ ਲਈ ਐਕਸੀਅਨ ਅਮਨਦੀਪ ਸਿੰਘ ਦੀਆਂ ਹਦਾਇਤਾਂ ਅਨੁਸਾਰ ਇੰਜਨੀਅਰ ਲਖਵੀਰ ਸਿੰਘ ਐੱਸਡੀਓ ਦੀ ਅਗਵਾਈ ਹੇਠ ਅੱਜ ਸਬ ਡਿਵੀਜ਼ਨ ਭਦੌੜ ਅਧੀਨ ਪਿੰਡ ਜੰਗੀਆਣਾ ਅਤੇ ਭਦੌੜ ਵਿਖੇ ਵਪਾਰਕ ਅਤੇ ਘਰੇਲੂ ਮੀਟਰਾਂ ਦੀ ਚੈਕਿੰਗ ਕੀਤੀ ਗਈ। ਇੰਜਨੀਅਰ ਲਖਵੀਰ ਸਿੰਘ ਐੱਸਡੀਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਦੌੜ ਦਫ਼ਤਰ ਦੀ ਟੀਮ ਵੱਲੋਂ ਸਵੇਰੇ 6 ਤੋਂ ਨੌ ਵਜੇ ਤੱਕ ਚੈਕਿੰਗ ਕੀਤੀ ਗਈ ਇਸੇ ਦੌਰਾਨ ਪਿੰਡ ਜੰਗੀਆਣਾ ਵਿੱਚ ਦੋ ਅਤੇ ਭਦੌੜ ਵਿੱਚ ਸੱਤ ਬਿਜਲੀ ਚੋਰੀ ਦੇ ਕੇਸ ਦਰਜ ਕੀਤੇ ਗਏ ਹਨ। ਬਿਜਲੀ ਚੋਰੀ ਕਰਦੇ ਖਪਤਕਾਰਾਂ ਨੂੰ ਤਿੰਨ ਲੱਖ ਰੁਪਏ ਜੁਰਮਾਨਾ ਪਾਇਆ ਗਿਆ ਹੈ।ਇਸ ਮੌਕੇ ਇੰਜਨੀਅਰ ਅੰਤਪਾਲ ਸਿੰਘ ਸਹਾਇਕ ਐੱਸਡੀਓ, ਕਰਮਜੀਤ ਸਿੰਘ ਜੇਈ, ਨਵਜੋਤ ਸਿੰਘ ਜੇਈ, ਕੇਵਲ ਸਿੰਘ ਲਾਈਨਮੈਨ ਹਾਜ਼ਰ ਸਨ।
Advertisement
Advertisement