ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੋਰਾਂਟੋ ਹਵਾਈ ਅੱਡੇ ਤੋਂ ਸੋਨਾ ਅਤੇ ਨਕਦੀ ਚੋਰੀ ਮਾਮਲੇ ’ਚ ਨੌਂ ਗ੍ਰਿਫ਼ਤਾਰ

06:53 AM Apr 18, 2024 IST

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 17 ਅਪਰੈਲ
ਇੱਕ ਸਾਲ ਪਹਿਲਾਂ ਟੋਰਾਂਟੋ ਏਅਰਪੋਰਟ ਤੋਂ ਜਾਅਲੀ ਬਿਲਟੀ ਵਿਖਾ ਕੇ ਢਾਈ ਕਰੋੜ ਡਾਲਰ ਦਾ ਸੋਨਾ ਤੇ ਅਮਰੀਕੀ ਕਰੰਸੀ (ਕਰੀਬ 150 ਕਰੋੜ ਰੁਪਏ) ਲਿਜਾਣ ਦੇ ਮਾਮਲੇ ’ਚ ਕੈਨੇਡਾ ਦੀ ਪੀਲ ਪੁਲੀਸ ਅਤੇ ਅਮਰੀਕਨ ਅਪਰਾਧ ਬਿਊਰੋ ਨੇ 9 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਮਾਨ ਦੋ ਬਕਸਿਆਂ ਵਿੱਚ ਜਿਊਰਿਖ (ਸਵਿਟਜ਼ਰਲੈਂਡ) ਤੋਂ ਏਅਰ ਕੈਨੇਡਾ ਦੀ ਉਡਾਣ ਏਸੀ-881 ਰਾਹੀਂ ਟੋਰਾਂਟੋ ਪਹੁੰਚਿਆ ਸੀ, ਜਿਥੋਂ ਕਾਰਗੋ ਅਮਲੇ ਨਾਲ ਜਾਣ-ਪਛਾਣ ਰੱਖਣ ਵਾਲੇ ਵਿਅਕਤੀ ਨੇ ਜਾਅਲੀ ਬਿਲਟੀ ਵਿਖਾ ਕੇ ਦੋਵੇਂ ਬਕਸੇ ਲਏ ਤੇ ਰਫ਼ੂਚੱਕਰ ਹੋ ਗਿਆ ਸੀ। ਸਾਮਾਨ ਵਿੱਚ 400 ਕਿਲੋ ਵਜ਼ਨ ਵਾਲੇ 6600 ਸੋਨੇ ਦੇ ਬਿਸਕੁਟ ਤੇ ਸਾਢੇ 19 ਲੱਖ ਡਾਲਰ ਦੇ ਅਮਰੀਕਨ ਕਰੰਸੀ ਨੋਟ ਸਨ। ਪੁਲੀਸ ਸਾਰਜੈਂਟ ਮਾਈਕ ਮੈਵਿਟੀ ਨੇ ਦੱਸਿਆ ਕਿ ਜਿਵੇਂ ਹੀ ਦੋਵੇਂ ਬਕਸੇ ਏਅਰ ਕੈਨੇਡਾ ਦੇ ਗੋਦਾਮ ’ਚ ਪਹੁੰਚੇ ਤਾਂ ਮੁਲਜ਼ਮਾਂ ਨੇ ਇੱਕ ਸਾਜਿਸ਼ ਤਹਿਤ ਅਮਲੇ ਦੇ ਜਾਣਕਾਰ ਵਿਅਕਤੀ ਨੂੰ ਭੇਜ ਕੇ ਡਲਿਵਰੀ ਦੇਣ ਵਾਲੇ ਨੂੰ ਜਾਅਲੀ ਬਿੱਲ ਵਿਖਾਇਆ ’ਤੇ ਸਾਮਾਨ ਲੈ ਲਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦ ਕਿ ਤਿੰਨ ਹਾਲੇ ਫਰਾਰ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ’ਚ ਮੁਲਜ਼ਮਾਂ ’ਤੇ 19 ਦੋਸ਼ ਆਇਦ ਕੀਤੇ ਗਏ ਹਨ। ਫੜੇ ਗਏ ਬਹੁਤੇ ਮੁਲਜ਼ਮ ਭਾਰਤੀ ਮੂਲ ਦੇ ਹਨ। ਇਨ੍ਹਾਂ ਵਿੱਚ ਹਵਾਈ ਅੱਡੇ ’ਤੇ ਕੰਮ ਕਰਨ ਵਾਲਾ ਪਰਮਪਾਲ ਸਿੰਘ ਸਿੱਧੂ (54), ਅਮਿਤ ਜਲੋਟਾ (40), ਜੌਰਜਟਾਊਨ ਦਾ ਰਹਿਣ ਵਾਲਾ ਆਮਦ ਚੌਧਰੀ (40), ਟਰਾਂਟੋ ਦਾ ਅਲੀ ਰਜਾ (37), ਪ੍ਰਸਥ ਪਰਮਾਲਿੰਗਮ (35), ਸਿਮਰਪ੍ਰੀਤ ਪਨੇਸਰ (31) ਤੇ ਅਰਚਿਤ ਗਰੋਵਰ (36) ਦੁਰਾਂਟੇ ਕਿੰਗ ਮੈਕਲੀਨ (25) ਚਾਰੇ ਬਰੈਂਪਟਨ ਤੋਂ ਅਤੇ ਅਰਸੈਨ ਚੌਧਰੀ (42) ਵਾਸੀ ਮਿਸੀਸਾਗਾ ਸ਼ਾਮਲ ਹਨ।

Advertisement

Advertisement
Advertisement