ਪਸ਼ੂਆਂ ਦੇ ਵਾੜੇ ਨੂੰ ਅੱਗ ਲੱਗਣ ਕਾਰਨ ਨੌਂ ਪਸ਼ੂ ਝੁਲਸੇ, ਇੱਕ ਦੀ ਮੌਤ
07:16 AM Apr 29, 2024 IST
ਪੱਤਰ ਪ੍ਰੇਰਕ
ਗੜ੍ਹਸੰਕਰ, 28 ਅਪਰੈਲ
ਸਥਾਨਕ ਤਹਿਸੀਲ ਦੇ ਨੀਮ ਪਹਾੜੀ ਇਲਾਕੇ ਦੇ ਪਿੰਡ ਮਹਿੰਦਵਾਣੀ ਵਿੱਚ ਪਸ਼ੂਆਂ ਦੇ ਵਾੜੇ ਨੂੰ ਅਚਾਨਕ ਅੱਗ ਲੱਗਣ ਕਾਰਨ 9 ਪਸ਼ੂ ਝੁਲਸ ਗਏ। ਇਨ੍ਹਾਂ ਵਿੱਚੋਂ ਇਕ ਦੁਧਾਰੂ ਗਾਂ ਦੀ ਮੌਤ ਹੋ ਗਈ। ਇਸ ਬਾਰੇ ਗੱਲ ਕਰਦਿਆਂ ਡੇਅਰੀ ਫਾਰਮ ਦੇ ਮਾਲਕ ਸੰਤੋਖ ਚੰਦ ਪੁੱਤਰ ਜਗਨ ਨਾਥ ਨੇ ਦੱਸਿਆ ਕਿ ਉਸ ਦੇ ਪਸ਼ੂ ਫਾਰਮ ਦੇ ਨੇੜੇ ਲੱਗੀ ਅੱਗ ਵਧਦੀ ਹੋਈ ਉਸ ਦੇ ਪਸ਼ੂਆਂ ਦੇ ਵਾੜੇ ਤੱਕ ਪੁੱਜ ਗਈ। ਇਸ ਕਾਰਨ 4 ਮੱਝਾਂ ਤੇ 5 ਗਾਵਾਂ ਝੁਲਸ ਗਈਆਂ। ਇਨ੍ਹਾਂ ਵਿੱਚੋਂ ਇੱਕ ਗਾਂ ਦੀ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਚੱਲ ਸਕਿਆ। ਸੰਤੋਖ ਚੰਦ ਅਨੁਸਾਰ ਇਸ ਘਟਨਾ ਨਾਲ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
Advertisement
Advertisement
Related News
Advertisement