ਨਿੰਦਰ ਘੁਗਿਆਣਵੀ ਕੇਂਦਰੀ ’ਵਰਸਿਟੀ ਦੇ ‘ਪ੍ਰੋਫੈਸਰ ਆਫ ਪ੍ਰੈਕਟਿਸ’ ਬਣੇ
07:40 AM Oct 01, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 30 ਸਤੰਬਰ
ਸਾਹਿਤਕਾਰ ਨਿੰਦਰ ਘੁਗਿਆਣਵੀ ਨੂੰ ਕੇਂਦਰੀ ਯੂਨੀਵਰਸਿਟੀ ਪੰਜਾਬ ਬਠਿੰਡਾ (ਘੁੱਦਾ) ਵਿੱਚ ਪੰਜਾਬੀ ਵਿਭਾਗ ਪੰਜਾਬ ਵਿੱਚ ‘ਪ੍ਰੋਫੈਸਰ ਆਫ ਪ੍ਰੈਕਟਿਸ’ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲੇ ਉਹ ਪਹਿਲੇ ਪੰਜਾਬੀ ਲੇਖਕ ਹਨ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਰਮਨਦੀਪ ਕੌਰ ਨੇ ਦੱਸਿਆ ਕਿ ਕੇਂਦਰੀ ’ਵਰਸਿਟੀ ਵਿੱਚ ਆਪਣੀਆਂ ਸੇਵਾਵਾਂ ਦੌਰਾਨ ਨਿੰਦਰ ਘੁਗਿਆਣਵੀ ਪੰਜਾਬੀ ਦੇ ਉਸਤਾਦ ਗ਼ਜ਼ਲਗੋ ਮਰਹੂਮ ਦੀਪਕ ਜੈਤੋਈ ਬਾਰੇ ਵੱਡ ਆਕਾਰੀ ਪੁਸਤਕ ਲਿਖਣਗੇ ਅਤੇ ਵਿਦਿਆਰਥੀਆਂ ਲਈ ਲੈਕਚਰ ਦੇਣ ਦੀਆਂ ਸੇਵਾਵਾਂ ਵੀ ਨਿਭਾਉਣਗੇ। ਆਪਣੀ 49 ਸਾਲ ਦੀ ਉਮਰ ਵਿੱਚ ਹੁਣ ਤੱਕ ਉਹ 69 ਪੁਸਤਕਾਂ ਲਿਖ ਚੁੱਕੇ ਹਨ।
ਇਸ ਮੌਕੇ ਸਵਰਨਜੀਤ ਸਵੀ ਡਾ. ਸਰਬਜੀਤ ਸਿੰਘ, ਡਾ. ਲਖਵਿੰਦਰ ਜੌਹਲ, ਜਸਵੰਤ ਜ਼ਫ਼ਰ ਤੇ ਘੁਗਿਆਣਵੀ ਨੂੰ ਸੁੱਭਕਾਮਨਾਵਾਂ ਦਿੱਤੀਆਂ।
Advertisement
Advertisement
Advertisement