ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿੱਝਰ ਕਤਲ: ਕੈਨੇਡਾ ਦਾ ਮੋਦੀ ਬਾਰੇ ਦਾਅਵਾ ਭਾਰਤ ਵੱਲੋਂ ਖਾਰਜ

06:22 AM Nov 22, 2024 IST

ਨਵੀਂ ਦਿੱਲੀ, 21 ਨਵੰਬਰ
ਭਾਰਤ ਨੇ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਸਬੰਧ ’ਚ ਕੈਨੇਡਿਆਈ ਮੀਡੀਆ ’ਚ ਆਈਆਂ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿੱਝਰ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਤੋਂ ਜਾਣੂ ਸਨ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਦਿੱਤੀ। ਵਿਦੇਸ਼ ਮੰਤਰਾਲੇ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਜਿਹੀ ਅਪਮਾਨ ਭਰੀ ਮੁਹਿੰਮ ਪਹਿਲਾਂ ਤੋਂ ਤਣਾਅ ’ਚ ਚੱਲ ਰਹੇ ਰਿਸ਼ਤਿਆਂ ਨੂੰ ਹੋਰ ਨੁਕਸਾਨ ਪਹੁੰਚਾਏਗੀ ਤੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਹੱਤਕ ਭਰੀਆਂ ਮੰਨਦਿਆਂ ਖਾਰਜ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘ਅਸੀਂ ਆਮ ਤੌਰ ’ਤੇ ਮੀਡੀਆ ਰਿਪੋਰਟਾਂ ’ਤੇ ਟਿੱਪਣੀ ਨਹੀਂ ਕਰਦੇ। ਹਾਲਾਂਕਿ ਕੈਨੇਡਿਆਈ ਸਰਕਾਰੀ ਸਰੋਤ ਵੱਲੋਂ ਕਥਿਤ ਤੌਰ ’ਤੇ ਅਖ਼ਬਾਰ ਨੂੰ ਦਿੱਤੇ ਹੱਤਕ ਭਰੇ ਬਿਆਨ ਨੂੰ ਖਾਰਜ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਬਦਨਾਮੀ ਭਰੀ ਮੁਹਿੰਮ ਸਾਡੇ ਪਹਿਲਾਂ ਤੋਂ ਹੀ ਵਿਗੜੇ ਸਬੰਧਾਂ ਨੂੰ ਹੋਰ ਨੁਕਸਾਨ ਪਹੁੰਚਾਉਂਦੀ ਹੈ।’ ਵਿਦੇਸ਼ ਮੰਤਰਾਲੇ ਦੀ ਇਹ ਟਿੱਪਣੀ ਕੈਨੇਡਾ ਸਥਿਤ ਗਲੋਬ ਐਂਡ ਮੇਲ ਦੀ ਰਿਪੋਰਟ ਮਗਰੋਂ ਆਈ ਹੈ, ਜਿਸ ’ਚ ਐੱਨਆਈਏ ਵੱਲੋਂ ਅਤਿਵਾਦੀ ਐਲਾਨੇ ਹਰਦੀਪ ਨਿੱਝਰ ਦੀ ਮੌਤ ਤੇ ਭਾਰਤ ਸਰਕਾਰ ਵਿਚਾਲੇ ਸਬੰਧ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਕੈਨੇਡਾ ’ਚ ਖਾਲਿਸਤਾਨੀ ਅਤਿਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਦਾ ਹੱਥ ਹੈ। ਰਿਪੋਰਟ ’ਚ ਦਾਅਵਾ ਸੀ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਬਾਰੇ ਜਾਣਕਾਰੀ ਸੀ। -ਆਈਏਐੱਨਐੱਸ

Advertisement

Advertisement