For the best experience, open
https://m.punjabitribuneonline.com
on your mobile browser.
Advertisement

ਨਿੱਝਰ ਕਾਂਡ: ਚੌਥੇ ਮੁਲਜ਼ਮ ਨੇ ਸਰੀ ਅਦਾਲਤ ਵਿੱਚ ਵਰਚੁਅਲੀ ਪੇਸ਼ੀ ਭੁਗਤੀ

07:08 AM May 17, 2024 IST
ਨਿੱਝਰ ਕਾਂਡ  ਚੌਥੇ ਮੁਲਜ਼ਮ ਨੇ ਸਰੀ ਅਦਾਲਤ ਵਿੱਚ ਵਰਚੁਅਲੀ ਪੇਸ਼ੀ ਭੁਗਤੀ
Advertisement

ਓਟਵਾ: ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਚੌਥੇ ਮੁਲਜ਼ਮ ਅਮਨਦੀਪ ਸਿੰਘ (22) ਨੂੰ ਕੈਨੇਡੀਅਨ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਤਿੰਨ ਹੋਰ ਮੁਲਜ਼ਮਾਂ ਦੇ ਨਾਲ 21 ਮਈ ਨੂੰ ਮੁੜ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਅਮਨਦੀਪ ਓਂਟਾਰੀਓ ਤੋਂ ਵਰਚੁਅਲੀ ਸਰੀ ਅਦਾਲਤ ’ਚ ਪੇਸ਼ ਹੋਇਆ ਅਤੇ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ ਲਈ ਮੁਲਤਵੀ ਕਰ ਦਿੱਤੀ ਗਈ। ਉਹ ਪਹਿਲਾਂ ਤੋਂ ਹਥਿਆਰਾਂ ਨਾਲ ਜੁੜੇ ਕਿਸੇ ਹੋਰ ਮਾਮਲੇ ’ਚ ਪੀਲ ਰਿਜਨਲ ਪੁਲੀਸ ਦੀ ਹਿਰਾਸਤ ’ਚ ਹੈ। ਅਦਾਲਤ ’ਚ ਉਸ ਦੀ ਪੇਸ਼ੀ ਦੌਰਾਨ ਕਈ ਤਕਨੀਕੀ ਨੁਕਸ ਆਏ। ਅਮਨਦੀਪ ਦੀ ਪੇਸ਼ੀ ਤੋਂ ਪਹਿਲਾਂ ਅਦਾਲਤ ਦੇ ਬਾਹਰ ਦੋ ਦਰਜਨ ਤੋਂ ਵਧ ਲੋਕ ਇਕੱਤਰ ਹੋ ਗਏ ਸਨ ਅਤੇ ਉਨ੍ਹਾਂ ਖਾਲਿਸਤਾਨ ਦੀ ਹਮਾਇਤ ’ਚ ਝੰਡੇ ਫੜੇ ਹੋਏ ਸਨ। ਕੈਨੇਡੀਅਨ ਮੀਡੀਆ ਮੁਤਾਬਕ ਅਮਨਦੀਪ, ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ, ਨਿੱਝਰ ਦੀ ਹੱਤਿਆ ’ਚ ਸ਼ਾਮਲ ਸਨ ਅਤੇ ਜਾਂਚਕਾਰਾਂ ਦਾ ਮੰਨਣਾ ਹੈ ਕਿ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਇਹ ਕੰਮ ਸੌਂਪਿਆ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×