ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਾਬਾ ਬਕਾਲਾ ਮੇਲੇ ’ਚ ਗੋਲੀਆਂ ਲੱਗਣ ਕਾਰਨ ਨਿਹੰਗ ਸਿੰਘ ਦੀ ਮੌਤ

05:53 PM Aug 20, 2024 IST

ਦਵਿੰਦਰ ਸਿੰਘ ਭੰਗੂ
ਰਈਆ, 20 ਅਗਸਤ
ਰੱਖੜ ਪੁੰਨਿਆ ਮੇਲੇ ਵਿਚ ਅੱਜ ਡੀਐੱਸਪੀ ਬਾਬਾ ਬਕਾਲਾ ਦਫ਼ਤਰ ਨੇੜੇ ਤਰਨਾ ਦਲ ਦੇ ਕਾਫ਼ਿਲੇ ਵਿਚ ਗੋਲੀਆਂ ਚੱਲਣ ਕਾਰਨ ਇਕ ਘੋੜ ਸਵਾਰ ਨਿਹੰਗ ਸਿੰਘ ਦੀ ਦੋ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਇਸ ਦੌਰਾਨ ਵੱਖਰੀ ਲੜਾਈ ਵਿਚ ਇਕ ਹੋਰ ਨਿਹੰਗ ਸਿੰਘ ਜ਼ਖ਼ਮੀ ਹੋ ਗਿਆ। ਐੱਸਪੀ ਅੰਮ੍ਰਿਤਸਰ ਦਿਹਾਤੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੇਲਾ ਰੱਖੜ ਪੁੰਨਿਆ ਬਾਬਾ ਬਕਾਲਾ ’ਤੇ ਨਿਹੰਗ ਸਿੰਘਾਂ ਵਲੋ ਮਹੱਲਾ ਕੱਢਿਆ ਜਾਂਦਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਕਾਫ਼ਿਲੇ ਇੱਥੇ ਪੁੱਜਦੇ ਹਨ। ਅੱਜ ਕਰੀਬ ਸ਼ਾਮ ਚਾਰ ਵਜੇ ਸਿਵਲ ਹਸਪਤਾਲ ਕੋਲ ਘੋੜ ਸਵਾਰ ਨਿਹੰਗ ਸਿੰਘਾ ਦਾ ਕਾਫ਼ਿਲਾ ਜਾ ਰਿਹਾ ਸੀ, ਜਿਸ ਵਕਤ ਉਹ ਡੀਐੱਸਪੀ ਦਫ਼ਤਰ ਨਜ਼ਦੀਕ ਪੁੱਜਾ ਤਾਂ ਦੋ ਗੋਲੀਆਂ ਚੱਲਣ ਦੀ ਅਵਾਜ਼ ਸੁਣੀ, ਜੋ ਘੋੜ ਸਵਾਰ ਨਿਹੰਗ ਸਿੰਘ ਦੇ ਲੱਗੀਆਂ। ਉਸ ਨੂੰ ਤੁਰੰਤ ਸਿਵਲ ਹਸਪਤਾਲ ਬਾਬਾ ਬਕਾਲਾ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਹ ਨਹੀਂ ਪਤਾ ਲੱਗਿਆ ਗੋਲੀ ਕਿਸ ਤਰ੍ਹਾਂ ਚੱਲੀ ਹੈ। ਮ੍ਰਿਤਕ ਨਿਹੰਗ ਸਿੰਘ ਦੀ ਸ਼ਨਾਖ਼ਤ ਧੀਰਾ ਸਿੰਘ ਉਰਫ਼ ਕਿੱਲੀ ਪੁੱਤਰ ਚਾਨਣ ਸਿੰਘ ਡਡਿਆਲ ਤਰਨਤਾਰਨ ਵਜੋਂ ਹੋਈ ਹੈ। ਦੂਸਰੀ ਘਟਨਾ ਵਿੱਚ ਬਾਬਾ ਬਕਾਲਾ ਤੋਂ ਵਡਾਲਾ ਕਲਾਂ ਨੂੰ ਜਾਂਦੀ ਸੜਕ ’ਤੇ ਨਿਹੰਗ ਸਿੰਘਾਂ ਦੀ ਆਪਸੀ ਲੜਾਈ ਵਿਚ ਚੱਲੀਆਂ ਤਲਵਾਰਾਂ ਨਾਲ ਇਕ ਨਿਹੰਗ ਸਿੰਘ ਦੇ ਹੱਥ ਦੀਆਂ ਉਗਲਾਂ ਕੱਟੀਆਂ ਗਈਆਂ। ਉਸ ਦੀ ਸ਼ਨਾਖ਼ਤ ਸੁਖਵਿੰਦਰ ਸਿੰਘ ਵਾਸੀ ਚੀਮਾ ਖੁੱਡੀ ਵਜੋਂ ਹੋਈ ਹੈ।

Advertisement

Advertisement
Advertisement