For the best experience, open
https://m.punjabitribuneonline.com
on your mobile browser.
Advertisement

ਨਿਹਾਲ ਸਿੰਘ ਵਾਲਾ: ਦੀਨਾ ਪੁਲੀਸ ਚੌਕੀ ਦੇ ਇੰਚਾਰਜ ਏਐੱਸਆਈ ਦੀ ਦਿਲ ਦੇ ਦੌਰੇ ਕਾਰਨ ਮੌਤ

11:23 AM Dec 11, 2023 IST
ਨਿਹਾਲ ਸਿੰਘ ਵਾਲਾ  ਦੀਨਾ ਪੁਲੀਸ ਚੌਕੀ ਦੇ ਇੰਚਾਰਜ ਏਐੱਸਆਈ ਦੀ ਦਿਲ ਦੇ ਦੌਰੇ ਕਾਰਨ ਮੌਤ
Advertisement

ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 11ਦਸੰਬਰ
ਥਾਣਾ ਨਿਹਾਲ ਸਿੰਘ ਵਾਲਾ ਤਹਿਤ ਪੈਂਦੀ ਚੌਕੀ ਦੀਨਾ ਦੇ ਇੰਚਾਰਜ ਏਐੱਸਆਈ ਨਾਇਬ ਸਿੰਘ ਦੀ ਡਿਊਟੀ ਦੌਰਾਨ ਅੱਜ ਸਵੇਰੇ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ। ਉਹ 56 ਸਾਲ ਦੇ ਸਨ। ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਨਾਇਬ ਸਿੰਘ ਨੂੰ ਸਵੇਰੇ ਤਿੰਨ ਵਜੇ ਛਾਤੀ ’ਚ ਦਰਦ ਹੋਇਆ ਤੇ ਨਿਹਾਲ ਸਿੰਘ ਵਾਲਾ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਵਿੱਚ ਪਿੱਛੇ ਦੋ ਨਾਬਾਲਗ ਬੱਚੇ ਹਨ। ਨਾਇਬ ਸਿੰਘ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਸਮਾਲਸਰ ਵਿਖੇ ਕੀਤਾ ਜਾਵੇਗਾ। ਡੀਐੱਸਪੀ ਮਨਜੀਤ ਸਿੰਘ ਢੇਸੀ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਨਾਇਬ ਸਿੰਘ ਵਧੀਆ ਪੁਲੀਸ ਅਧਿਕਾਰੀ ਸੀ।

Advertisement

Advertisement
Author Image

Advertisement
Advertisement
×