For the best experience, open
https://m.punjabitribuneonline.com
on your mobile browser.
Advertisement

ਨਾਇਜੀਰੀਆ: ਬੰਦੂਕਧਾਰੀਆਂ ਵੱਲੋਂ 300 ਵਿਦਿਆਰਥੀ ਅਗਵਾ, ਮਾਪੇ ਪ੍ਰੇਸ਼ਾਨ

11:17 PM Mar 10, 2024 IST
ਨਾਇਜੀਰੀਆ  ਬੰਦੂਕਧਾਰੀਆਂ ਵੱਲੋਂ 300 ਵਿਦਿਆਰਥੀ ਅਗਵਾ  ਮਾਪੇ ਪ੍ਰੇਸ਼ਾਨ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਕੁਰਿਗਾ, 10 ਮਾਰਚ
ਨਾਇਜੀਰੀਆ ਵਿੱਚ ਬੰਦੂਕਧਾਰੀ ਹਮਲਾਵਰਾਂ ਵੱਲੋਂ ਸਕੂਲ ਤੋਂ ਲਗਪਗ 300 ਵਿਦਿਆਰਥੀਆਂ ਅਗਵਾ ਕੀਤੇ ਗਏ ਹਨ। ਦੋ ਦਿਨਾਂ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਬੱਚਿਆਂ ਬਾਰੇ ਜਾਣਕਾਰੀ ਨਾ ਮਿਲਣ ਕਾਰਨ ਉਨ੍ਹਾਂ ਦੇ ਮਾਪੇ ਪ੍ਰੇਸ਼ਾਨ ਹਨ। ਇਸਲਾਮੀ ਕੱਟੜਪੰਥੀਆਂ ਅਤੇ ਹਥਿਆਬੰਦ ਗਰੋਹਾਂ ਦੇ ਗੜ੍ਹ ਉੱਤਰ-ਪੱਛਮੀ ਨਾਇਜੀਰੀਆ ਵਿੱਚ ਵੀਰਵਾਰ ਨੂੰ ਹਥਿਆਰਬੰਦ ਹਮਲਾਵਰਾਂ ਨੇ ਵਿਦਿਆਰਥੀਆਂ ਨੂੰ ਅਗਵਾ ਕੀਤਾ ਸੀ। ਬੰਦੂਕਧਾਰੀਆਂ ਦੇ ਗਰੋਹ ਨੇ ਕਡੂਨਾ ਦੇ ਕੁਰਿਗਾ ਸ਼ਹਿਰ ਵਿੱਚ ਸਥਿਤ ਸਕੂਲ ’ਚੋਂ ਬੱਚਿਆਂ ਨੂੰ ਅਗਵਾ ਕੀਤਾ ਸੀ। ਕੁਰਿਗਾ ਵਿੱਚ ਪਿਛਲੇ ਹਫ਼ਤੇ ਦੇ ਅਖੀਰ ਤੋਂ ਹੁਣ ਤੱਕ ਸਮੂਹਿਕ ਤੌਰ ’ਤੇ ਅਗਵਾ ਕਰਨ ਦੀ ਇਹ ਤੀਜੀ ਘਟਨਾ ਹੈ।  -ਏਪੀ

Advertisement

Advertisement
Author Image

Advertisement
Advertisement
×