For the best experience, open
https://m.punjabitribuneonline.com
on your mobile browser.
Advertisement

ਟਰੈਕਟਰ ਹੇਠ ਆਉਣ ਕਾਰਨ ਨਿਗਮ ਡਰਾਈਵਰ ਗੰਭੀਰ ਜ਼ਖ਼ਮੀ

07:57 AM Jun 21, 2024 IST
ਟਰੈਕਟਰ ਹੇਠ ਆਉਣ ਕਾਰਨ ਨਿਗਮ ਡਰਾਈਵਰ ਗੰਭੀਰ ਜ਼ਖ਼ਮੀ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 20 ਜੂਨ
ਇਥੋਂ ਦੇ ਅਮਲੋਹ ਰੋਡ ਇਲਾਕੇ ਵਿੱਚ ਸੀਵਰੇਜ ਦੀ ਸਫ਼ਾਈ ਦੌਰਾਨ ਨਗਰ ਕੌਂਸਲ ਦੇ ਡਰਾਈਵਰ ’ਤੇ ਟਰੈਕਟਰ ਚੜ੍ਹ ਗਿਆ। ਹਾਦਸੇ ਕਾਰਨ ਮੁਲਾਜ਼ਮ ਪ੍ਰਦੀਪ ਕੁਮਾਰ (46) ਵਾਸੀ ਗਊਸ਼ਾਲਾ ਰੋਡ ਖੰਨਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇੱਥੇ ਮੁੱਢਲੀ ਸਹਾਇਤਾ ਉਪਰੰਤ ਉਸ ਨੂੰ ਪਟਿਆਲਾ ਰੈਫ਼ਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪ੍ਰਦੀਪ ਨਗਰ ਕੌਂਸਲ ਵਿੱਚ ਡਰਾਈਵਰ ਹੈ, ਜਦੋਂ ਉਹ ਸੀਵਰੇਜ ਦੀ ਸਫ਼ਾਈ ਲਈ ਨਗਰ ਕੌਂਸਲ ਦੇ ਮੁਲਾਜ਼ਮਾਂ ਨਾਲ ਵਾਰਡ ਨੰਬਰ-14 ਵਿੱਚ ਗਿਆ ਤਾਂ ਗਲੀ ਨੰਬਰ-7 ਵਿੱਚ ਸਫ਼ਾਈ ਦੌਰਾਨ ਟਰੈਕਟਰ ਨਾਲ ਇੰਜਣ ਵੀ ਲਾਇਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਦੀਪ ਟਰੈਕਟਰ ਦੇ ਵਿਚਾਲੇ ਖੜ੍ਹਾ ਸੀ ਤੇ ਟਰੈਕਟਰ ਚੱਲ ਪਿਆ ਤੇ ਪਿਛਲਾ ਟਾਇਰ ਪ੍ਰਦੀਪ ਦੇ ਉੱਪਰੋਂ ਲੰਘ ਗਿਆ।

Advertisement

Advertisement
Advertisement
Author Image

joginder kumar

View all posts

Advertisement