Share Market: Nifty, Sensex 'ਚ ਗਿਰਾਵਟ ਜਾਰੀ
10:41 AM Dec 20, 2024 IST
ਮੁੰਬਈ, 20 ਦਸੰਬਰ
Advertisement
Stock Market: ਭਾਰਤੀ ਸ਼ੇਅਰ ਬਾਜ਼ਾਰ ਸ਼ੁੱਕਰਵਾਰ ਨੂੰ ਕਮਜ਼ੋਰ ਰੁਖ਼ ਵਿਚ ਬਣੇ ਰਹੇ ਕਿਉਂਕਿ ਐੱਫਆਈਆਈ ਅਤੇ ਭਾਰਤੀ ਰੁਪਏ ਦੀ ਗਿਰਾਵਟ ਦੇ ਦਬਾਅ ਦੇ ਸ਼ੇਅਰ ਬਜ਼ਾਰ ਕਾਰਨ ਫਲੈਟ ਖੁੱਲ੍ਹਿਆ। Nifty 50 ਸੂਚਕ ਸਿਰਫ 9 ਅੰਕਾਂ ਦੇ ਵਾਧੇ ਨਾਲ 23,960.70 ਅੰਕਾਂ ’ਤੇ ਖੁੱਲ੍ਹਿਆ, ਜਦੋਂ ਕਿ BSE Sensex 0.15 ਪ੍ਰਤੀਸ਼ਤ ਦੇ ਵਾਧੇ ਨਾਲ 79,335.48 ਅੰਕਾਂ ’ਤੇ ਖੁੱਲ੍ਹਿਆ। ਮਾਹਿਰਾਂ ਨੇ ਕਿਹਾ ਕਿ ਯੂਐਸ ਫੈੱਡ ਦੁਆਰਾ ਦਰਾਂ ਵਿੱਚ ਅਚਾਨਕ ਕਟੌਤੀ ਨੇ ਵਿਸ਼ਵ ਪੱਧਰ ’ਤੇ ਬਾਜ਼ਾਰਾਂ ਨੂੰ ਝਟਕਾ ਦਿੱਤਾ ਹੈ। ਹਾਲਾਂਕਿ ਸਾਲ ਦੇ ਅੰਤ ’ਚ ਤੇਜ਼ੀ ਦੀ ਸੰਭਾਵਨਾ ਅਜੇ ਵੀ ਮੌਜੂਦ ਹੈ। FPIs ਦੀ ਵਿਕਰੀ ਫਿਰ ਤੋਂ ਬਾਜ਼ਾਰ ਲਈ ਤੇਜ਼ੀ ਨੂੰ ਮੁਸ਼ਕਲ ਬਣਾ ਰਹੀ ਹੈ।
ਸ਼ੁੱਕਰਵਾਰ ਨੂੰ ਸੈਕਟਰਲ ਸੂਚਕ ਵਿੱਚ ਨਿਫਟੀ ਆਈਟੀ, ਨਿਫਟੀ ਮੀਡੀਆ ਅਤੇ ਨਿਫਟੀ ਫਾਰਮਾ ਵਿੱਚ ਸੁਧਾਰ ਹੋਇਆ, ਜਦੋਂ ਕਿ ਬਾਕੀ ਸੂਚਕਾਂ ਨੇ ਆਪਣੀ ਗਿਰਾਵਟ ਜਾਰੀ ਰੱਖੀ। ਏਐੱਨਆਈ
Advertisement
Advertisement