For the best experience, open
https://m.punjabitribuneonline.com
on your mobile browser.
Advertisement

ਨਿਫ਼ਟੀ ਨਵੇਂ ਸਿਖਰ ’ਤੇ ਪਹੁੰਚਿਆ

07:27 AM Feb 20, 2024 IST
ਨਿਫ਼ਟੀ ਨਵੇਂ ਸਿਖਰ ’ਤੇ ਪਹੁੰਚਿਆ
Advertisement

ਮੁੰਬਈ: ਸ਼ੇਅਰ ਬਾਜ਼ਾਰ ’ਚ ਲਗਾਤਾਰ ਪੰਜਵੇਂ ਦਿਨ ਤੇਜ਼ੀ ਦਾ ਰੁਖ਼ ਰਿਹਾ ਅਤੇ ਇਹ ਹਰੇ ਨਿਸ਼ਾਨ ’ਚ ਬੰਦ ਹੋਇਆ। ਨਿਫ਼ਟੀ 22,122.25 ਅੰਕਾਂ ਨਾਲ ਨਵੇਂ ਸਿਖਰ ’ਤੇ ਬੰਦ ਹੋਇਆ। ਤੀਹ ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 281.52 ਅੰਕਾਂ ਦੇ ਉਛਾਲ ਨਾਲ 72,708.16 ’ਤੇ ਬੰਦ ਹੋਇਆ। ਵਿੱਤ ਅਤੇ ਐੱਫਐੱਮਸੀਜੀ ਨਾਲ ਸਬੰਧਤ ਸ਼ੇਅਰਾਂ ’ਚ ਉਛਾਲ ਨਾਲ ਨਿਫ਼ਟੀ ਨਵੇਂ ਸਿਖਰ ’ਤੇ ਪਹੁੰਚ ਗਿਆ ਹੈ। ਫਾਰਮਾ, ਬੈਂਕਿੰਗ ਅਤੇ ਤੇਲ ਕੰਪਨੀਆਂ ਵਾਲੇ ਸ਼ੇਅਰਾਂ ’ਚ ਵੀ ਤੇਜ਼ੀ ਦੇਖੀ ਗਈ। ਬੀਐੱਸਈ ’ਚ ਸੂਚੀਬੱਧ ਸ਼ੇਅਰਾਂ ਦਾ ਕੁੱਲ ਬਾਜ਼ਾਰ ਪੂੰਜੀਕਰਨ ਵਧ ਕੇ 391.69 ਲੱਖ ਕਰੋੜ ਰੁਪਏ ਜਾਂ 4.72 ਟ੍ਰਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ ਜਿਸ ਨਾਲ ਨਿਵੇਸ਼ਕਾਂ ਨੂੰ 2.20 ਲੱਖ ਕਰੋੜ ਰੁਪਏ ਦਾ ਲਾਭ ਹੋਇਆ। ਬਜਾਜ ਫਿਨਸਰਵ, ਆਈਸੀਆਈਸੀਆਈ ਬੈਂਕ, ਭਾਰਤੀ ਏਅਰਟੈੱਲ, ਬਜਾਜ ਫਾਇਨਾਂਸ, ਸਨ ਫਾਰਮਾ, ਮਾਰੂਤੀ ਸੁਜ਼ੂਕੀ, ਆਈਟੀਸੀ ਅਤੇ ਨੈਸਲੇ ’ਚ ਤੇਜ਼ੀ ਰਹੀ। ਐੱਲਐਂਡਟੀ, ਵਿਪਰੋ, ਇੰਡਸਇੰਡ ਬੈਂਕ, ਟੀਸੀਐੱਸ ਅਤੇ ਟਾਟਾ ਮੋਟਰਜ਼ ਲਾਲ ਨਿਸ਼ਾਨ ’ਚ ਬੰਦ ਹੋਏ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×