For the best experience, open
https://m.punjabitribuneonline.com
on your mobile browser.
Advertisement

ਐੱਨਆਈਏ ਟੀਮ ਵੱਲੋਂ ਜਲੰਧਰ ਵਿੱਚ 6 ਤੋਂ 7 ਥਾਵਾਂ ’ਤੇ ਛਾਪੇ

11:29 AM Jun 26, 2025 IST
ਐੱਨਆਈਏ ਟੀਮ ਵੱਲੋਂ ਜਲੰਧਰ ਵਿੱਚ 6 ਤੋਂ 7 ਥਾਵਾਂ ’ਤੇ ਛਾਪੇ
Advertisement

ਹਤਿੰਦਰ ਮਹਿਤਾ
ਜਲੰਧਰ, 26 ਜੂਨ

Advertisement

ਐੱਨਆਈਏ ਦੀ ਟੀਮ ਨੇ ਜਲੰਧਰ ਵਿੱਚ 6 ਤੋਂ 7 ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਹਨ। ਕਿਸੇ ਵੀ ਅਧਿਕਾਰੀ ਨੇ ਇਨ੍ਹਾਂ ਛਾਪਿਆ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਕੀਤਾ ਹੈ। ਜਾਣਕਾਰੀ ਅਨੁਸਾਰ ਜਲੰਧਰ ਦੇ ਪਾਸ਼ ਇਲਾਕੇ ਫਰੈਂਡਜ਼ ਕਲੋਨੀ ਵਿੱਚ ਕਿਰਾਏ ਦੇ ਘਰ ਵਿੱਚ ਰਹਿਣ ਵਾਲੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਕਤ ਵਿਅਕਤੀ ਲੰਬੇ ਸਮੇਂ ਤੋਂ ਕਿਰਾਏ ’ਤੇ ਰਹਿ ਰਿਹਾ ਹੈ। ਇਸ ਵੇਲੇ, ਕਿਸੇ ਨੂੰ ਵੀ ਉਸ ਘਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ ਜਿੱਥੇ ਛਾਪਾ ਮਾਰਿਆ ਗਿਆ ਹੈ।

Advertisement
Advertisement

ਐੱਨਆਈਏ ਦੀਆਂ ਟੀਮਾਂ ਸਵੇਰੇ 7 ਵਜੇ ਜ਼ਿਲ੍ਹਾ ਪੁਲੀਸ ਨਾਲ ਪਹੁੰਚੀਆਂ। ਜੇਕਰ ਵਿਅਕਤੀ ਜਾਂਚ ਵਿੱਚ ਅਧਿਕਾਰੀਆਂ ਨਾਲ ਸਹਿਯੋਗ ਨਹੀਂ ਕਰਦਾ ਹੈ, ਤਾਂ ਟੀਮ ਉਸ ਨੂੰ ਆਪਣੇ ਨਾਲ ਲੈ ਕੇ ਜਾ ਸਕਦੀ ਹੈ। ਐੱਨਆਈਏ ਸੂਤਰਾਂ ਅਨੁਸਾਰ, ਅਧਿਕਾਰੀਆਂ ਨੇ ਕੁਝ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸ ਬਰਾਮਦ ਕੀਤੇ ਹਨ। ਉਕਤ ਵਿਅਕਤੀ ਦੇ ਮੋਬਾਈਲ ਵੇਰਵਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਟੀਮ ਇਹ ਵੀ ਜਾਂਚ ਕਰ ਰਹੀ ਹੈ ਕਿ ਫਰੈਂਡਜ਼ ਕਲੋਨੀ ਵਿੱਚ ਇਸ ਵਿਅਕਤੀ ਦੇ ਸੰਪਰਕ ਵਿੱਚ ਕੌਣ-ਕੌਣ ਹਨ। ਵਿਅਕਤੀ ਦੇ ਘਰ ਦੇ ਬਾਹਰ ਪੁਲੀਸ ਫੋਰਸ ਵੀ ਤਾਇਨਾਤ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਐੱਨਆਈਏ ਅਧਿਕਾਰੀ ਜਲਦੀ ਹੀ ਇਸ ਬਾਰੇ ਵੇਰਵੇ ਸਾਂਝੇ ਕਰਨਗੇ।

Advertisement
Author Image

Advertisement