For the best experience, open
https://m.punjabitribuneonline.com
on your mobile browser.
Advertisement

ਐਨਆਈਏ ਵੱਲੋਂ ਪਿੰਡ ਮੱਲ੍ਹਾ ਦੇ ਕਿਸਾਨ ਦੇ ਘਰ ਛਾਪਾ

10:36 AM Mar 13, 2024 IST
ਐਨਆਈਏ ਵੱਲੋਂ ਪਿੰਡ ਮੱਲ੍ਹਾ ਦੇ ਕਿਸਾਨ ਦੇ ਘਰ ਛਾਪਾ
ਬਲਤੇਜ ਸਿੰਘ ਦੇ ਘਰ ਬਾਹਰ ਖੜ੍ਹੀ ਪੁਲੀਸ ਦੀ ਗੱਡੀ ਤੇ ਤਾਇਨਾਤ ਪੁਲੀਸ ਮੁਲਾਜ਼ਮ।
Advertisement

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 12 ਮਾਰਚ
ਇੱਥੋਂ ਨੇੜਲੇ ਪਿੰਡ ਮੱਲ੍ਹਾ ’ਚ ਅੱਜ ਸਵੱਖਤੇ ਇੱਕ ਕਿਸਾਨ ਦੇ ਘਰ ਕੇਂਦਰੀ ਜਾਂਚ ਏਜੰਸੀ ਐਨਆਈਏ ਦੀ ਟੀਮ ਨੇ ਛਾਪਾ ਮਾਰਿਆ। ਇਸ ਸਬੰਧੀ ਪਿੰਡ ਦੇ ਸਰਪੰਚ ਹਰਬੰਸ ਸਿੰਘ ਨੇ ਦੱਸਿਆ ਕਿ ਇਹ ਛਾਪਾ ਬਲਤੇਜ ਸਿੰਘ ਪੁੱਤਰ ਜੁਗਰਾਜ ਸਿੰਘ ਦੇ ਘਰ ਮਾਰਿਆ ਗਿਆ ਹੈ। ਬਲਤੇਜ ਸਿੰਘ ਨੂੰ ਉਸ ਦੇ ਦੋਸਤ ਵੱਲੋਂ ਕੀਤੀ ਫੋਨ ਕਾਲ ਹੀ ਉਸ ਨੂੰ ਜਾਂਚ ਦੇ ਘੇਰੇ ਵਿੱਚ ਲੈ ਆਈ ਅਤੇ ਸਵੇਰੇ ਦੋ ਦਰਜਨ ਦੇ ਕਰੀਬ ਅਧਿਕਾਰੀਆਂ ਨੇ ਬਲਤੇਜ ਸਿੰਘ ਦੇ ਘਰ ਦਸਤਕ ਦਿੱਤੀ। ਪਰਿਵਾਰ ਤੋਂ ਟੀਮ ਨੇ ਕਰੀਬ 5 ਘੰਟੇ ਲੰਬੀ ਪੁੱਛ-ਪੜਤਾਲ ਕੀਤੀ। ਪਿੰਡ ਦੇ ਸਰਪੰਚ ਹਰਬੰਸ ਸਿੰਘ ਅਤੇ ਐਨਆਈਏ ਅਧਿਕਾਰੀਆਂ ਨੇ ਇਸ ਜਾਂਚ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਲਤੇਜ ਸਿੰਘ ਨੇ ਕੁੱਝ ਦਿਨ ਪਹਿਲਾਂ ਆਸਟਰੇਲੀਆ ਰਹਿੰਦੇ ਆਪਣੇ ਦੋਸਤ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ਇਸ ਫੋਨ ਕਾਲ ਨੂੰ ਆਧਾਰ ਬਣਾ ਕੇ ਪਰਿਵਾਰ ਤੋਂ ਪੁੱਛ-ਪੜਤਾਲ ਕੀਤੀ ਗਈ ਹੈ। ਟੀਮ ਅਧਿਕਾਰੀਆਂ ਨੇ ਬਾਰੀਕੀ ਨਾਲ ਜਾਂਚ ਕਰਦੇ ਹੋਏ ਬਲਤੇਜ ਸਿੰਘ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ, ਘਰ ਦੀ ਤਲਾਸ਼ੀ ਲਈ ਗਈ ਪਰ ਜਾਂਚ ਟੀਮ ਦੇ ਹੱਥ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਲੱਗੀ।
ਸਰਪੰਚ ਹਰਬੰਸ ਸਿੰਘ ਨੇ ਪਰਿਵਾਰ ਬਾਰੇ ਗੱਲ ਕਰਦਿਆਂ ਆਖਿਆ ਕਿ ਬਲਤੇਜ ਸਿੰਘ ਦਾ ਪਰਿਵਾਰ ਮਿਹਨਤ ਕਰਨ ਵਾਲਾ ਹੈ ਤੇ ਖੇਤੀ ਤੋਂ ਇਲਾਵਾ ਇੱਕ ਸਰਵਿਸ ਸਟੇਸ਼ਨ ਵੀ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੀ ਕਿਸੇ ਵੀ ਸਮਾਜ ਵਿਰੋਧੀ ਜਾਂ ਦੇਸ਼ ਵਿਰੋਧੀ ਗਤੀਵਿਧੀ ’ਚ ਸ਼ਮੂਲੀਅਤ ਨਹੀਂ ਹੈ। ਪਰਿਵਾਰਕ ਮੈਂਬਰਾਂ ਨੇ ਖ਼ੁਲਾਸਾ ਕੀਤਾ ਕਿ ਟੀਮ ਅਧਿਕਾਰੀਆਂ ਨੇ ਉਨ੍ਹਾਂ ਨੂੰ 21 ਮਾਰਚ ਨੂੰ ਚੰਡੀਗੜ੍ਹ ਦਫ਼ਤਰ ਬੁਲਾਇਆ ਹੈ।

Advertisement

Advertisement
Author Image

joginder kumar

View all posts

Advertisement
Advertisement
×