For the best experience, open
https://m.punjabitribuneonline.com
on your mobile browser.
Advertisement

ਐੱਨਆਈਏ ਨੇ ਖ਼ਾਲਿਸਤਾਨੀ ਦਹਿਸ਼ਤਗਰਦ ਦੀਆਂ ਜਾਇਦਾਦਾਂ ਕੁਰਕ ਕੀਤੀਆਂ

07:12 AM Apr 13, 2024 IST
ਐੱਨਆਈਏ ਨੇ ਖ਼ਾਲਿਸਤਾਨੀ ਦਹਿਸ਼ਤਗਰਦ ਦੀਆਂ ਜਾਇਦਾਦਾਂ ਕੁਰਕ ਕੀਤੀਆਂ
Advertisement

ਨਵੀਂ ਦਿੱਲੀ, 12 ਅਪਰੈਲ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪੰਜਾਬ ਦੇ ਫ਼ਿਰੋਜ਼ਪੁਰ ਵਿਚ ਖ਼ਾਲਿਸਤਾਨੀ ਦਹਿਸ਼ਤਗਰਦ ਰਮਨਦੀਪ ਸਿੰਘ ਨਾਲ ਸਬੰਧਤ ਅਚੱਲ ਜਾਇਦਾਦਾਂ ਕੁਰਕ ਕੀਤੀਆਂ ਹਨ। ਵਿਸ਼ੇਸ਼ ਐੱਨਆਈਏ ਕੋਰਟ ਦੇ ਹੁਕਮਾਂ ’ਤੇ ਅਤਿਵਾਦ ਵਿਰੋਧੀ ਏਜੰਸੀ ਨੇ ਦਹਿਸ਼ਤਗਰਦ ਦੀ ਫਿਰੋਜ਼ਪੁਰ ਦੇ ਪਿੰਡ ਟਿੱਬੀ ਕਲਾਂ ਤੇ ਝੋਕ ਨੌਧ ਸਿੰਘ ਵਿਚਲੀਆਂ 31 ਕਨਾਲ, 9 ਮਰਲੇ ਤੇ 4 ਸਰਸਾਹੀ ਜ਼ਮੀਨ ਕੁਰਕ ਕੀਤੀ ਹੈ। ਕੋਰਟ ਨੇ ਰਮਨਦੀਪ ਨੂੰ 27 ਜੁਲਾਈ 2023 ਨੂੰ ਭਗੌੜਾ ਐਲਾਨ ਦਿੱਤਾ ਸੀ। ਐੱਨਆਈਏ ਨੇ ਇਕ ਬਿਆਨ ਵਿਚ ਕਿਹਾ, ‘‘ਖਾਲਿਸਤਾਨ ਪੱਖੀ ਗੈਂਗਸਟਰ-ਦਹਿਸ਼ਤਗਰਦ ਗੱਠਜੋੜ ਕੇਸ ਵਿਚ ਨਕੇਲ ਕੱਸਦਿਆਂ ਕੌਮੀ ਜਾਂਚ ਏਜੰਸੀ ਨੇ ਦਹਿਸ਼ਤਗਰਦ ਮਨੋਨੀਤ ਕੀਤੇ ਰਮਨਦੀਪ ਸਿੰਘ ਉਰਫ਼ ਰਮਨ ਦੀਆਂ ਪੰਜਾਬ ਵਿਚ ਅਚੱਲ ਜਾਇਦਾਦਾਂ ਜ਼ਬਤ ਕਰ ਲਈਆਂ ਹਨ।’’ ਬਿਆਨ ਮੁਤਾਬਕ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐੱਫ), ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐੱਸਵਾਈਐੱਫ) ਆਦਿ ਸਣੇ ਹੋਰਨਾਂ ਕਈ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀਆਂ ਦੇ ਮੁਖੀਆਂ ਤੇ ਮੈਂਬਰਾਂ ਦੀਆਂ ਦਹਿਸ਼ਤੀ ਸਰਗਰਮੀਆਂ ਨਾਲ ਜੁੜੇ ਕੇਸ ਦੀ ਜਾਂਚ ਪੜਤਾਲ ਦੌਰਾਨ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਐੱਨਆਈਏ ਨੇ ਭਾਰਤ ਵਿਚ ਦਹਿਸ਼ਤ ਫੈਲਾਉਣ ਲਈ ਸਰਹੱਦ ਪਾਰੋਂ ਹਥਿਆਰਾਂ, ਗੋਲੀਸਿੱਕੇ, ਧਮਾਕਾਖੇਜ਼ ਸਮੱਗਰੀ ਤੇ ਬਾਰੂਦੀ ਸੁਰੰਗਾਂ ਦੀ ਤਸਕਰੀ ਵਿਚ ਸ਼ਾਮਲ ਗਰੋਹਾਂ ਤੇ ਦਹਿਸ਼ਤਗਰਦਾਂ ਦੀ ਸਰਗਰਮੀ ਦਾ ਖ਼ੁਦ ਨੋਟਿਸ ਲੈਂਦਿਆਂ 20 ਅਗਸਤ 2022 ਨੂੰ ਕੇਸ ਦਰਜ ਕਰਕੇ ਜਾਂਚ ਵਿੱਢੀ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×