For the best experience, open
https://m.punjabitribuneonline.com
on your mobile browser.
Advertisement

ਐੱਨਆਈਏ ਵੱਲੋਂ ਅਜ਼ਹਰ ਦੇ ਕਰੀਬੀ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

07:35 AM Nov 16, 2023 IST
ਐੱਨਆਈਏ ਵੱਲੋਂ ਅਜ਼ਹਰ ਦੇ ਕਰੀਬੀ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
Advertisement

ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਅਲਵੀ ਦੇ ਸੱਜੇ ਹੱਥ ਸਮਝੇ ਜਾਂਦੇ ਦਿਲਾਵਰ ਇਕਬਾਲ ਅਤੇ ਕੁਪਵਾੜਾ ਵਾਸੀ ਮੁਹੰਮਦ ਉਬੈਦ ਮਲਿਕ ਖ਼ਿਲਾਫ਼ ਦੋਸ਼-ਪੱਤਰ ਦਾਖ਼ਲ ਕੀਤੇ ਹਨ। ਇਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਦੋਵਾਂ ਨੇ ਸੁਰੱਖਿਆ ਬਲਾਂ ’ਤੇ ਹਮਲਾ ਕਰਕੇ ਜੰਮੂ-ਕਸ਼ਮੀਰ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕਥਿਤ ਸਾਜ਼ਿਸ਼ ਰਚੀ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਅੱਜ ਦਿੱਤੀ। ਏਜੰਸੀ ਨੇ ਬਿਆਨ ਵਿੱਚ ਕਿਹਾ, ‘‘ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅੱਬਾਸਪੁਰ ਵਾਸੀ ਮੁਹੰਮਦ ਦਿਲਾਵਰ ਇਕਬਾਲ, ਜੋ ਮਾਜ਼ ਖਾਨ ਕਸ਼ਮੀਰੀ ਤੇ ਆਜ਼ਾਦ ਕਸ਼ਮੀਰੀ ਸਮੇਤ ਕਈ ਉਪਨਾਮਾਂ ਨਾਲ ਜਾਣਿਆ ਜਾਂਦਾ ਹੈ, ਨੇ ਨੌਜਵਾਨਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਅਤਿਵਾਦੀ ਕਾਰਵਾਈ ਲਈ ਉਕਸਾਉਣ ਲਈ ਭੜਕਾਊ ਭਾਸ਼ਣ ਦਿੱਤੇ ਸਨ। ਜੰਮੂ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤੀ ਚਾਰਜਸ਼ੀਟ ਵਿੱਚ ਐੱਨਆਈਏ ਨੇ ਦੋਸ਼ ਲਾਇਆ ਕਿ ਦਿਲਾਵਰ ਇਕਬਾਲ ਮਸੂਦ ਅਜ਼ਹਰ ਦਾ ਨੇੜਲਾ ਸਹਿਯੋਗੀ ਹੈ ਅਤੇ ਉਸ ਨੇ ਉਬੈਦ ਮਲਿਕ ਨੂੰ ਜੈਸ਼-ਏ-ਮੁਹੰਮਦ ਦੀਆਂ ਅਤਿਵਾਦੀ ਜਥੇਬੰਦੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਸੀ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement