For the best experience, open
https://m.punjabitribuneonline.com
on your mobile browser.
Advertisement

ਐੱਨਆਈਏ ਵੱਲੋਂ ਪੰਜਾਬ ਸਣੇ ਚਾਰ ਰਾਜਾਂ ’ਚ ਛਾਪੇ

06:54 AM Mar 13, 2024 IST
ਐੱਨਆਈਏ ਵੱਲੋਂ ਪੰਜਾਬ ਸਣੇ ਚਾਰ ਰਾਜਾਂ ’ਚ ਛਾਪੇ
Advertisement

ਨਵੀਂ ਦਿੱਲੀ, 12 ਮਾਰਚ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਦਹਿਸ਼ਤਗਰਦ-ਗੈਂਗਸਟਰ ਗੱਠਜੋੜ ਕੇਸ ਨੂੰ ਲੈ ਕੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ 30 ਦੇ ਕਰੀਬ ਟਿਕਾਣਿਆਂ ’ਤੇ ਛਾਪੇ ਮਾਰੇ। ਸਵੇਰ ਤੋਂ ਹੀ ਜਾਰੀ ਇਨ੍ਹਾਂ ਛਾਪਿਆਂ ਦੌਰਾਨ ਐੱਨਆਈਏ ਦੀਆਂ ਕਈ ਸਾਰੀਆਂ ਟੀਮਾਂ ਨੇ ਸਥਾਨਕ ਪੁਲੀਸ ਬਲਾਂ ਦੀ ਮਦਦ ਨਾਲ ਇਸ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਇਹ ਛਾਪੇ ਕੇਸ ਨਾਲ ਸਬੰਧਤ ਉਨ੍ਹਾਂ ਮਸ਼ਕੂਕਾਂ ਦੇ ਟਿਕਾਣਿਆਂ ’ਤੇ ਮਾਰੇ ਗਏ ਹਨ, ਜਿਨ੍ਹਾਂ ਦੇ ਨਾਮ ਇਸ ਕੇਸ ਵਿਚ ਪਹਿਲਾਂ ਤੋਂ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛ-ਪੜਤਾਲ ਦੌਰਾਨ ਸਾਹਮਣੇ ਆਏ ਸਨ। ਐੱਨਆਈਏ ਵੱਲੋਂ ਹੁਣ ਤੱਕ ਕੀਤੀ ਜਾਂਚ ਮੁਤਾਬਕ ਗਰੋਹ ਨੇ ਦੇਸ਼ ਦੇ ਕਈ ਰਾਜਾਂ ਵਿਚ ਆਪਣਾ ਮਾਫੀਆ ਸਟਾਈਲ ਅਪਰਾਧਕ ਨੈੱਟਵਰਕ ਫੈਲਾਇਆ ਹੈ। -ਏਐੱਨਆਈ

Advertisement

Advertisement
Author Image

joginder kumar

View all posts

Advertisement
Advertisement
×