ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਨਜੀਟੀ ਵੱਲੋਂ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਨਵੀਨੀਕਰਨ ਦੇ ਨਿਰਦੇਸ਼

09:16 AM Nov 24, 2024 IST
ਦਿਲਜੀਤ ਦੋਸਾਂਝ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਦਿਲ ਲੂਮੀਨਾਟੀ ਇੰਡੀਆ ਟੂਰ 2024 ਦੌਰਾਨ ਪ੍ਰੋਗਰਾਮ ਪੇੇਸ਼ ਕਰਦਾ ਹੋਇਆ।

ਨਵੀਂ ਦਿੱਲੀ, 23 ਨਵੰਬਰ
ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਪਿਛਲੇ ਮਹੀਨੇ ਦਿਲਜੀਤ ਦੋਸਾਂਝ ਦੇ ਸੰਗੀਤ ਪ੍ਰੋਗਰਾਮ ਮਗਰੋਂ ਸਟੇਡੀਅਮ ਦੇ ਟਰੈਕ ’ਤੇ ਕੂੜੇ ਦੇੇ ਢੇਰ ਲੱਗੇ ਹੋਣ ਕਾਰਨ ਹੋਈ ਬਦਇੰਤਜ਼ਾਮੀ ਦੇ ਮੱਦੇਨਜ਼ਰ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਨਵੀਨੀਕਰਨ ਲਈ ਫੌਰੀ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਹੈ।
ਐੱਨਜੀਟੀ ਨੇ ਖਬਰ ਦਾ ਖੁਦ ਨੋਟਿਸ ਲੈਂਦਿਆਂ ਕਿਹਾ, ‘‘ਇਹ ਮਾਮਲਾ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮਾਂ ਅਤੇ ਵਾਤਾਵਰਨ ਸੁਰੱਖਿਆ ਕਾਨੂੰਨ ਦੀ ਉਲੰਘਣਾ ਦਾ ਸੰਕੇਤ ਹੈ।’’ ਐੱਨਜੀਟੀ ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਦੀ ਅਗਵਾਈ ਵਾਲੀ ਬੈਂਚ ਨੇ 19 ਨਵੰਬਰ ਨੂੰ ਦਿੱਤੇ ਆਦੇਸ਼ ਵਿੱਚ ਕਿਹਾ, ‘‘ਕੰਸਰਟ ਮਗਰੋਂ ਸਟੇਡੀਅਮ ਦੇ ਮੈਦਾਨ ਵਿੱਚ ਕੱਚ ਦੀਆਂ ਟੁੱਟੀਆਂ ਬੋਤਲਾਂ, ਬੀਅਰ ਦੇ ਡੱਬੇ, ਪਲਾਸਟਿਕ ਦੇ ਰੈਪਰ ਅਤੇ ਹੋਰ ਮਲਬਾ ਫੈਲ ਗਿਆ। ਗੰਦਗੀ ਏਨੀ ਜ਼ਿਆਦਾ ਸੀ ਕਿ ਅਥਲੀਟ ਸਟੇਡੀਅਮ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਦੇਖੇ ਗਏ, ਹਾਲਾਂਕਿ ਵੱਡੀ ਪੱਧਰ ’ਤੇ ਹੋਏ ਨੁਕਸਾਨ ਕਾਰਨ ਉਨ੍ਹਾਂ ਦੇ ਯਤਨ ਵਿਅਰਥ ਰਹੇ।’’ ਉਨ੍ਹਾਂ ਕਿਹਾ ਕਿ ਸੰਗੀਤ ਪ੍ਰੋਗਰਾਮ ਮਗਰੋਂ ਸਟੇਡੀਅਮ ਦਾ ਟਰੈਕ ਲਗਪਗ ਦਸ ਦਿਨ ਬੰਦ ਰਿਹਾ, ਜਿਸ ਕਾਰਨ ਅਥਲੀਟਾਂ ਦੀ ਸਿਖਲਾਈ ਵਿੱਚ ਅੜਿੱਕਾ ਪਿਆ। ਉਨ੍ਹਾਂ ਨੂੰ ਮੁੱਖ ਸਟੇਡੀਅਮ ਦੇ ਬਾਹਰ ਆਰਜ਼ੀ ਟਰੈਕ ’ਤੇ ਕਸਰਤ ਕਰਨ ਲਈ ਮਜਬੂਰ ਹੋਣਾ ਪਿਆ। ਬੈਂਚ ਨੇ ਕਿਹਾ, ‘‘ਇਸ ਲਈ, ਅਸੀਂ ਮੂਲ ਅਰਜ਼ੀ ਦਾ ਨਿਪਟਾਰਾ ਕਰਦੇ ਹਾਂ, ਜਿਸ ਵਿੱਚ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਦੇ ਮੈਂਬਰ ਸਕੱਤਰ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਸਟੇਡੀਅਮ ਨੂੰ ਪ੍ਰੋਗਰਾਮ ਤੋਂ ਪਹਿਲਾਂ ਵਾਲੀ ਸਥਿਤੀ ਵਿੱਚ ਬਹਾਲ ਕਰਨ ਲਈ ਫੌਰੀ ਕਾਰਵਾਈ ਯਕੀਨੀ ਬਣਾਉਣ ਅਤੇ ਸਮਾਗਮ ਦੌਰਾਨ ਸੁੱਟੇ ਗਏ ਸਾਰੇ ਮਲਬੇ ਅਤੇ ਗੰਦਗੀ ਨੂੰ ਸਾਫ਼ ਕਰਨ।’’ -ਪੀਟੀਆਈ

Advertisement

Advertisement