ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੇਮਾਰ ਨੇ ਪੇਲੇ ਦਾ ਰਿਕਾਰਡ ਤੋੜਿਆ

07:39 AM Sep 10, 2023 IST

ਸਾਓ ਪਾਓਲੋ, 9 ਸਤੰਬਰ
ਨੇਮਾਰ ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਫੁਟਬਾਲਰ ਪੇਲੇ ਨੂੰ ਪਛਾੜ ਕੇ ਬ੍ਰਾਜ਼ੀਲ ਲਈ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਉਸ ਨੇ ਇਹ ਪ੍ਰਾਪਤੀ ਬੋਲੀਵੀਆ ਖ਼ਿਲਾਫ਼ ਵਿਸ਼ਵ ਕੱਪ ਕੁਆਲੀਫਾਇੰਗ ਮੈਚ ’ਚ 61ਵੇਂ ਮਿੰਟ ਵਿੱਚ ਗੋਲ ਕਰ ਕੇ ਹਾਸਲ ਕੀਤੀ। ਇਸ 31 ਸਾਲਾ ਖਿਡਾਰੀ ਨੇ ਆਪਣਾ 78ਵਾਂ ਗੋਲ ਕਰ ਕੇ ਪੇਲੇ ਦਾ 77 ਗੋਲਾਂ ਦਾ ਰਿਕਾਰਡ ਤੋੜ ਦਿੱਤਾ। ਬ੍ਰਾਜ਼ੀਲ ਨੇ ਇਸ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਵਿੱਚ 5-1 ਨਾਲ ਜਿੱਤ ਦਰਜ ਕੀਤੀ। ਨੇਮਾਰ ਨੇ ਮੈਚ ਵਿੱਚ ਟੀਮ ਲਈ ਚੌਥਾ ਅਤੇ ਪੰਜਵਾਂ ਗੋਲ ਕੀਤਾ। ਹੁਣ ਉਸ ਦੇ ਕੁੱਲ 79 ਗੋਲ ਹੋ ਗਏ ਹਨ। ਰਿਕਾਰਡ ਗੋਲ ਕਰਨ ਤੋਂ ਬਾਅਦ ਨੇਮਾਰ ਨੇ ਹਵਾ ਵਿੱਚ ਮੁੱਕਾ ਮਾਰ ਕੇ ਜਸ਼ਨ ਮਨਾਇਆ ਜਿਵੇਂ ਆਮ ਤੌਰ ’ਤੇ ਪੇਲੇ ਕਰਦਾ ਸੀ। ਪੇਲੇ ਦੀ ਪਿਛਲੇ ਸਾਲ ਦਸੰਬਰ ’ਚ ਮੌਤ ਹੋ ਗਈ ਸੀ। ਉਸ ਨੇ ਬ੍ਰਾਜ਼ੀਲ ਲਈ 92 ਮੈਚਾਂ ’ਚ 77 ਗੋਲ ਕੀਤੇ ਸਨ। -ਏਪੀ

Advertisement

Advertisement