ਵੋਟ ਪਾਉਣ ਜਾ ਰਹੀ ਨਵ-ਵਿਆਹੁਤਾ ਦੀ ਸੜਕ ਹਾਦਸੇ ’ਚ ਮੌਤ
07:18 AM Dec 22, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਦਸੰਬਰ
ਵੋਟ ਪਾਉਣ ਜਾ ਰਹੀ ਨਵ-ਵਿਆਹੁਤਾ ਔਰਤ ਦੀ ਇੱਥੇ ਕ੍ਰਿਸਟਲ ਚੌਕ ’ਚ ਹਾਦਸੇ ਵਿੱਚ ਮੌਤ ਹੋ ਗਈ ਜਦਕਿ ਇੱਕ ਨਾਬਾਲਗ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕਾ ਦੀ ਪਛਾਣ ਰਾਧਿਕਾ ਵਾਸੀ ਪੁਤਲੀਘਰ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਉਸ ਦਾ ਕਰੀਬ ਅੱਠ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਉਹ ਆਪਣੇ ਭਤੀਜੇ ਨਾਲ ਸਕੂਟਰ ’ਤੇ ਆਪਣੀ ਵੋਟ ਪਾਉਣ ਲਈ ਬਟਾਲਾ ਰੋਡ ਸਥਿਤ ਆਪਣੇ ਪੇਕੇ ਘਰ ਜਾ ਰਹੀ ਸੀ ਕਿ ਕ੍ਰਿਸਟਲ ਚੌਕ ਨੇੜੇ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਾਂਚ ਅਧਿਕਾਰੀ ਏ.ਐੱਸ.ਆਈ. ਅਜੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟ ਮਾਰਟਮ ਉਪਰੰਤ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ। ਪੁਲੀਸ ਨੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement